Meanings of Punjabi words starting from ਕ

ਸੰ. ਕਸਾਯ. ਵਿ- ਕਸੈਲਾ। ੨. ਕੱਥ ਰੰਗਾ. ਭਗਵਾਂ। ੩. ਸੰਗ੍ਯਾ- ਕਸੈਲੀ ਵਸਤੂ। ੪. ਗੂੰਦ। ੫. ਕਲਿਯੁਗ.

ਸੰਗ੍ਯਾ- ਖਿਚਵਾਈ. ਕਸਾਉਣ ਦੀ ਕ੍ਰਿਯਾ। ੨. ਕਸ਼ਿਸ਼. ਖਿੱਚ. "ਸਬਦਿ ਸੁਹਾਈ ਪ੍ਰੇਮ ਕਸਾਈ." (ਵਡ ਛੰਤ ਮਃ ੩) "ਅਖੀ ਪ੍ਰੇਮਿ ਕਸਾਈਆ." (ਵਾਰ ਕਾਨ ਮਃ ੪) "ਹਰਿ ਪ੍ਰੇਮ ਕਸਾਏ." (ਵਾਰ ਗੂਜ ੧, ਮਃ ੩) ੩. ਅ਼. [قصائی] ਕ਼ਸਾਈ. ਇਹ ਸ਼ਬਦ [قسائی] ਕ਼ਸਾਈ ਭੀ ਸਹੀ ਹੈ, ਅਰ ਇਸ ਦਾ ਮੂਲ [قسوة] ਕ਼ਸਵਤ (ਸੰਗਦਿਲੀ) ਹੈ. ਭਾਵ- ਬੂਚੜ. ਦੇਖੋ, ਕਸਾਬ.

ਸੰਗ੍ਯਾ- ਤਾੜਨਾ. ਸਜ਼ਾ. "ਸਹਿਂਦੇ ਬਹੁਤ ਕਸਾਸ." (ਮਗੋ) ਦੇਖੋ, ਕਿਸਾਸ.

ਅ਼. [قصاب] ਕ਼ੱਸਾਬ. ਸੰਗ੍ਯਾ- ਮਾਸ ਕੱਟਣ ਵਾਲਾ. ਬੂਚੜ. ਕਸਾਈ.

ਕਸਾਬ (ਕਸਾਈ) ਨੇ. ਦੇਖੋ, ਕਸਾਬ, "ਮਹਾ ਕਸਾਬਿ ਛੁਰੀ ਸਟਿਪਾਈ." (ਰਾਮ ਮਃ ੫) ਕ੍ਰੋਧਰੂਪ ਕਸਾਈ ਨੇ ਹਿੰਸਾ ਛੁਰੀ ਸੁੱਟ ਦਿੱਤੀ.