Meanings of Punjabi words starting from ਜ

ਦੇਖੋ, ਜਕ ੬. ਅਤੇ ੭.


ਸੰਗ੍ਯਾ- ਪਠਾਣਾਂ ਦੀ ਇੱਕ ਜਾਤੀ, ਜੋ ਖ਼ੈਬਰ ਵਿੱਚ ਪਾਈ ਜਾਂਦੀ ਹੈ.


ਦੇਖੋ, ਜਗਾਤ.


ਵਿ- ਸ਼ੱਕੀ. ਭਰਮੀ। ੨. ਹਠੀਆ. ਅੜੀਅਲ। ੩. ਅ਼. [ذکی] ਜਕੀ. ਸੂਖਮ ਬੁੱਧਿ ਵਾਲਾ. ਦਾਨਾ.


ਸੰਗ੍ਯਾ- ਜਕੜਨ ਦਾ ਭਾਵ. ਖਿੱਚ. ਕਸ਼ਿਸ਼। ੨. ਮਨ ਦੀ ਲਗਨ. "ਬਿਖ ਸੰਚਹਿ ਲਾਇ ਜਕੀੜਾ." (ਜੈਤ ਮਃ ੪) ੩. ਜਕੜਨ ਦਾ ਸੰਦ ਸ਼ਿਕੰਜਾ.