Meanings of Punjabi words starting from ਝ

ਸੰਗ੍ਯਾ- ਵਕ੍ਤ. ਵੇਲਾ. ਸਮਾ. "ਕਿਚਰੁ ਝਤਿ ਲੰਘਾਈਐ ਛਪਰਿ ਤੁਟੈ ਮੇਹੁ?" (ਸ. ਫਰੀਦ) "ਵਲ ਛਲ ਕਰਿ ਝਤਿ ਕਢਦੇ." (ਗਉ ਵਾਰ ੧. ਮਃ ੪)


ਵਿ- ਲੱਜਿਤ. ਸ਼ਰਮਿੰਦਾ. "ਲਘੁ ਭ੍ਰਾਤ ਭਏ ਬਹੁ ਭਾਂਤ ਝਥੇ." (ਰਾਮਾਵ) ਰਾਮਚੰਦ੍ਰ ਜੀ, ਛੋਟੇ ਭਾਈ (ਲਛਮਣ) ਤੋਂ ਵਡੇ ਸ਼ਰਮਿੰਦੇ ਹੋਏ.


ਦੇਖੋ, ਝਤੁ.


ਦੇਖੋ, ਝਣਤਕਾਰ. "ਕਿੰਕਨੀ ਸ਼ਬਦ ਝਨਤਕਾਰ ਖੇਲੁ ਪਾਹਿ ਜੀਉ." (ਸਵੈਯੇ ਮਃ ੪. ਕੇ)


ਦੇਖੋ, ਚਨਾਬ ਅਤੇ ਚੰਦ੍ਰਭਾਗਾ.


ਇੱਕ ਪਿੰਡ ਜੋ ਜਿਲਾ ਹੁਸ਼ਿਆਰਪੁਰ, ਤਸੀਲ ਊਂਨਾ ਵਿੱਚ ਹੈ. ਇੱਥੇ ਸੱਤਵੇਂ ਪਾਤਸ਼ਾਹ ਦਾ ਗੁਰਦ੍ਵਾਰਾ ਹੈ.


ਕ੍ਰਿ. ਵਿ- ਤੁਰੰਤ. ਛੇਤੀ. ਇਸੇ ਦਾ ਦੂਜਾ ਰੂਪ ਝਬ ਹੈ। ੨. ਵਿ- ਚੰਚਲ. "ਝਪ ਝੂਲਤ ਕਲਗੀ ਬਰ ਤੁੰਗਾ." (ਗੁਪ੍ਰਸੂ) ੩. ਟੇਢਾ. ਵਿੰਗਾ. "ਜੁਗ ਭੌਹਨ ਕੇ ਰੋਮ ਵਿਸਾਲਾ। ਭਏ ਸੁਪੇਦ ਝੁਕੇ ਝਪ ਜਾਲਾ." (ਗੁਪ੍ਰਸੂ)