Meanings of Punjabi words starting from ਠ

ਸਿੰਧੀ. ਠਾਇ. ਸੰਗ੍ਯਾ- ਸ੍‍ਥਾਨ. ਜਗਾ. "ਸੋਹੰਦੜੋ ਸਭ ਠਾਇ." (ਸ੍ਰੀ ਛੰਤ ਮਃ ੫) "ਅਬਕ ਛੁਟਕੇ ਠਉਰ ਨ ਠਾਇਓ." (ਗਉ ਕਬੀਰ) ਸ੍‌ਥਿਤੀ ਦੀ ਥਾਂ ਨਹੀਂ.


ਸ੍‍ਥਾਨੋ ਮੇਂ. ਥਾਵਾਂ ਵਿੱਚ. "ਰਵਿਆ ਸਭ ਠਾਈ." (ਦੇਵ ਮਃ ੫) ੨. ਠਹਿਰਨ ਦਾ ਅਸਥਾਨ.


ਅਸ੍ਟਵਿੰਸ਼ਤਿ. ਅਠਾਈਸ. "ਠਾਈਸ ਦ੍ਯੋਸ ਲੌ ਸੇਵ ਕਰੀ." (ਕ੍ਰਿਸਨਾਵ)


ਸੰਗ੍ਯਾ- ਸ੍‍ਥਾਨ. ਥਾਂ. ਜਗਾ. "ਲਾਗੋ ਅਨ ਠਾਹੀ." (ਸਾਰ ਮਃ ੫) ੨. ਢਾਹ. ਪਾਣੀ ਦੇ ਵੇਗ ਨਾਲ ਕਿਨਾਰੇ ਦੇ ਢਹਿਣ ਭਾਵ। ੩. ਗੋਲੀ ਗੋਲੇ ਆਦਿ ਦੇ ਸ਼ਬਦ ਦਾ ਅਨੁਕਰਣ। ੪. ਠਾਹਣਾ ਕ੍ਰਿਯਾ ਦਾ ਅਮਰ.


ਕ੍ਰਿ- ਢਾਹਣਾ. ਗਿਰਾਉਣਾ. "ਠਠਾ ਮਨੂਆ ਠਾਹਹਿ ਨਾਹੀ." (ਬਾਵਨ) "ਸਭਨਾ ਮਨ ਮਾਣਿਕ, ਠਾਹਣੁ ਮੂਲ ਮਚਾਂਗਵਾ." (ਸ. ਫਰੀਦ) ਸਭਨਾਂ ਦੇ ਮਨ ਰਤਨ ਹਨ, ਇਨ੍ਹਾਂ ਦਾ ਢਾਹੁਣਾ (ਤੋੜਨਾ) ਮੂਲੋਂ ਚੰਗਾ ਨਹੀਂ "ਕਹੀ ਨ ਠਾਹੇ ਚਿਤ." (ਵਾਰ ਮਾਰੂ ੨. ਮਃ ੫) ਕਿਸੇ ਦਾ ਮਨ ਨਹੀਂ ਢਾਹੁੰਦਾ.