Meanings of Punjabi words starting from ਢ

ਢਕਦਾ ਹੈ. "ਅਪਨੇ ਜਨ ਕਾ ਪਰਦਾ ਢਾਕੈ." (ਸੁਖਮਨੀ) ੨. ਢਾਕ (ਲੱਕ) ਤੇ. ਕਮਰ ਨਾਲ. " ਨ ਢਾਕੈ ਟੰਗੈ." (ਭਾਗੁ) ਲੱਕ ਨਾਲ ਨਹੀਂ ਬੰਨ੍ਹਦਾ. ਭਾਵ- ਅੰਗੀਕਾਰ ਨਹੀਂ ਕਰਦਾ. ਪੁਰਾਣੇ ਜ਼ਮਾਨੇ ਲੋਕ ਰੁਪਯਾ ਆਦਿ ਪਦਾਰਥ ਲੱਕ ਨਾਲ ਬੰਨ੍ਹਿਆ ਕਰਦੇ ਸਨ. ੩. ਢਾਕ (ਕੁੱਛੜ) ਵਿੱਚ.


ਢੱਠਾ. ਢਹਿਆ. "ਦੁਖ ਪਾਪ ਕਾ ਡੇਰਾ ਢਾਠਾ." (ਸੂਹੀ ਛੰਤ ਮਃ ੫) ੨. ਸੰਗ੍ਯਾ- ਦਾੜ੍ਹੀ ਬੰਨ੍ਹਣ ਦਾ ਰੁਮਾਲ.


ਢਹੀ. ਗਿਰੀ. "ਢਾਠੀ ਭੀਤਿ ਭਰੰਮ ਕੀ." (ਆਸਾ ਛੰਤ ਮਃ ੫) ੨. ਸੰਗ੍ਯਾ- ਦਾੜ੍ਹੀ ਬੰਨ੍ਹਣ ਦੀ ਪੱਟੀ.


ਦੇਖੋ, ਢਡ.


ਸੰਗ੍ਯਾ- ਦ੍ਰਿੜ੍ਹਤਾ. ਧੀਰਯ. ਤਸੱਲੀ. "ਢਾਡਸ ਕੈ ਅਪਨੇ ਮਨਕੋ." (ਕ੍ਰਿਸਨਾਵ) ੨. ਸਿੰਧੀ. ਢਾਂਢਸੁ. ਆਡੰਬਰ. ਦਿਖਾਵਾ.