Meanings of Punjabi words starting from ਪ

ਦੇਖੋ, ਪਸਾਉ ੧. "ਆਤਮ ਪਸਾਰਾ ਕਰਣ- ਹਾਰਾ."(ਬਿਲਾ ਛੰਤ ਮਃ ੫)


ਪ੍ਰਸਾਰਣ ਕਰਕੇ. ਫੈਲਾਕੇ. ਪਸਾਰਕੇ.


ਫੈਲਾਈ. ਵਿਸ੍ਤਾਰੀ. ਦੇਖੋ, ਪਸਾਰਣ. "ਅਪਨੀ ਮਾਇਆ ਆਪਿ ਪਸਾਰੀ." (ਬਿਹਾ ਮਃ ੯) ੨. ਸੰ. प्रसारिन. ਵਿ- ਫੈਲਣ ਵਾਲਾ. ਵਯਾਪਕ. "ਛੁਟੈ ਹੋਇ ਪਸਾਰੀ." (ਗਉ ਕਬੀਰ ) ੩. ਦੇਖੋ, ਪਨਸਾਰੀ ਅਤੇ ਪਾਸਾਰੀ। ੪. ਦੇਖੋ, ਪਸਾਰਿ. "ਮਾਗਹਿ ਹਾਥ ਪਸਾਰੀ." (ਗੂਜ ਮਃ ੪)


ਦੇਖੋ, ਪਸਾਉ। ੨. ਡਿੰਗ. ਸੰਗ੍ਯਾ- ਦਾਨ। ੩. ਦੇਖੋ, ਪ੍ਰਸ੍ਰਾਵ.


ਦੇਖੋ, ਪਸੰਦ. "ਖਸਮ ਕੀ ਨਦਰਿ ਦਿਲਹਿ ਪਸਿੰਦੇ." (ਸ੍ਰੀ ਮਃ ੧)