Meanings of Punjabi words starting from ਬ

ਦੇਖੋ, ਬਸੰਤ ੩. "ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤੁ." (ਬਸੰ ਮਃ ੧)


ਵਾਸ ਕਰੰਤੋ. ਵਸਦਾ. "ਨਿਕਟਿ ਬਸੰਤੋ ਬਾਂਸੋ." (ਗਾਥਾ)


ਦੇਖੋ, ਵਸ੍‍ਤੁ.


ਦੇਖੋ, ਬਸਤ੍ਰ ਅਤੇ ਵਸ੍‍ਤ੍ਰ.


ਅ਼. [بحث] ਬਹ਼ਸ ਸੰਗ੍ਯਾ- ਵਾਦ ਚਰਚਾ. ਖੰਡਨ ਮੰਡਨ। ੨. ਤਰਕ. ਹੁੱਜਤ। ੩. ਅ਼. [بہس] ਬਹਸ. ਦਿਲੇਰੀ. ਬਹਾਦੁਰੀ.


ਬੈਠਣਗੀਆਂ. "ਬਹਸਨਿ ਰੂਹਾਂ ਮਲਿ." (ਸ. ਫਰੀਦ) ਕ਼ਬਰਾਂ, ਰੂਹਾਂ ਨੂੰ ਕਾਬੂ ਕਰ ਬੈਠਣਗੀਆਂ.


ਕ੍ਰਿ- ਬਹਸ ਕਰਨਾ। ੨. ਬਕਬਾਦ ਕਰਨਾ। ੩. ਭਟਕਣਾ। ੪. ਸਿੰਧੀ. ਬਹਕਣੁ. ਕੁੱਤੇ ਵਾਂਙ ਭੌਂਕਣਾ.