nan
ਸੰ. ਮਸਿਧਾਨੀ. ਸੰਗ੍ਯਾ- ਮਸਿ (ਸਿਆਹੀ) ਰੱਖਣ ਦਾ ਪਾਤ੍ਰ. ਦਵਾਤ. "ਕਰਣੀ ਕਾਗਦੁ ਮਨੁ ਮਸਵਾਣੀ, ਬੁਰਾ ਭਲਾ ਦੁਇ ਲੇਖ ਪਏ." (ਮਾਰੂ ਮਃ ੧) "ਕਲਮ ਜਲਉ ਸਣੁ ਮਸਵਾਣੀਐ." (ਮਃ ੩. ਵਾਰ ਸ੍ਰੀ) "ਬਿਰਹਿ ਅਗਨਿ ਮਸਵਾਨੀ ਮਾਸ ਕ੍ਰਿਸਨ ਹਨਐ." (ਭਾਗੁ ਕ) ਦਤਾਵ ਦੀ ਸੂਫ ਦਾ ਸਿਆਹ ਰੰਗ, ਵਿਰਹਿਅਗਨਿ ਦੇ ਤਾਪ ਨਾਲ ਹੋਇਆ ਹੈ.
ਸੰਗ੍ਯਾ- ਮਹੁਕਾ. Wart। ੨. ਦੇਖੋ, ਮੱਸਾ ਰੰਘੜ। ੩. ਮਿੱਟੀ ਦਾ ਉਹ ਚੱਪਣ, ਜੋ ਦੀਵੇ ਦੀ ਲੋ ਤੋਂ ਪੈਦਾ ਹੋਈ ਮਸਿ (ਸਿਆਹੀ) ਨੂੰ ਗ੍ਰਹਣ ਕਰਦਾ ਹੈ. ਜਦ ਕੱਜਲ ਬਹੁਤ ਲਗ ਜਾਂਦਾ ਹੈ ਤਾਂ ਮੱਸੇ ਤੋਂ ਉਤਾਰ ਲਈਦਾ ਹੈ.
nan
ਅ਼. [مشعرہ] ਸ਼ਿਅ਼ਰ (ਛੰਦ) ਪੜ੍ਹਨ ਦੀ ਸਭਾ. ਕਵਿਸਮਾਜ.
ਅ਼. [مّشاق] ਮੱਸ਼ਾਕ਼. ਵਿ- ਮਸ਼ਕ਼ (ਅਭ੍ਯਾ ਸ) ਕਰਨ ਵਾਲਾ. ਸਾਧਕ. ਜਿਗ੍ਯਾਸੁ. "ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ." (ਸ. ਫਰੀਦ) ੨. ਅ਼. [مشایخ] ਮਸ਼ਾਯਖ਼. ਸ਼ੇਖ਼ ਦਾ ਬਹੁਵਚਨ. "ਮਸਾਇਕ ਪੀਰ." (ਮਃ ੧. ਵਾਰ ਰਾਮ ੧) ਦੇਖੋ, ਸੇਖ.
ਦੇਖੋ, ਬਿਲਕ ੩.
ਅ਼. [مساحت] ਸੰਗ੍ਯਾ- ਮਸਹ਼ (ਮਿਣਨ) ਦੀ ਕ੍ਰਿਯਾ। ੨. ਜ਼ਮੀਨ ਦੀ ਮਿਣਤੀ। ੩. ਜ਼ਮੀਨ ਦੇ ਪ੍ਰਮਾਣ ਦੀ ਵਿਦ੍ਯਾ. Geometry.
nan
ਅ਼. [مصحب] ਸੰਗ੍ਯਾ- ਸੁਹ਼ਬਤ ਵਿੱਚ ਰਹਿਣ ਵਾਲਾ. ਸਾਥੀ. ਪਾਰਖਦ. A. D. C.