Meanings of Punjabi words starting from ਸ

ਸੰ. ਸੰਗ੍ਯਾ- ਖੇਤੀ। ੨. ਖੇਤੀ ਦੀ ਪੈਦਾਵਾਰ ਅੰਨ ਫਲ ਆਦਿ। ੩. ਸ਼ਸਤ੍ਰ। ੪. ਗੁਣ.


ਸਹਾਰਾ. ਆਸਰਾ. ਪਨਾਹ. "ਨਾਨਕ ਸਹ ਪਕਰੀ ਸੰਤਨ ਕੀ." (ਸੋਰ ਮਃ ੫) ੨. ਫ਼ਾ. [شو] ਸ਼ੌ. ਸੰਗ੍ਯਾ- ਪਤਿ. ਨੌਸ਼ਾ. "ਸਹ ਕੀ ਸਾਰ ਸੁਹਾਗਨਿ ਜਾਨੈ." (ਸੂਹੀ ਰਵਿਦਾਸ) ੩. ਫ਼ਾ. [شہ] ਸ਼ਹ. ਸ਼ਾਹ ਦਾ ਸੰਖੇਪ. ਬਾਦਸ਼ਾਹ। ੪. ਸ਼ਤਰੰਜ਼ ਦੀ ਰੋਕ। ੫. ਲਾੜਾ. ਦੁਲਹਾ। ੬. ਵਿ- ਸ਼ਿਰੋਮਣਿ. ਮੁਖੀਆ. ੭. ਪੂਰਣ. ਭਰਿਆ ਹੋਇਆ. "ਨਾਉ ਜਿਵੇਹੇ ਹਾਲੀ ਸਹ ਦਰੀਆਉ ਵਿੱਚ." (ਚੰਡੀ ੩) ੮. ਸੰ. सह ਵ੍ਯ- ਸਾਥ. ਸੰਗ. ਸਮੇਤ। ੯. ਵਿ- ਪ੍ਰਬਲ। ੧੦. ਯੋਗ੍ਯ. ਲਾਇਕ। ੧੧. ਸੰ. सह्. ਧਾ- ਸਹਾਰਨਾ. ਪ੍ਰਸੰਨ ਹੋਣਾ. ਉਤਸਾਹਿਤ ਹੋਣਾ. ਜੁਲਮ ਕਰਨਾ. ਦ੍ਰਿੜ੍ਹ ਨਿਸ਼ਚਾ ਕਰਨਾ.


ਸ਼ਤ. ਸੌ. "ਸੰਮਤ ਸਤ੍ਰਹਿ ਸਹਸ ਪਚਾਵਨ." (ਰਾਮਾਵ) ਵਿਕ੍ਰਮੀ ੧੭੫੫.¹ "ਸੰਮਤ ਸਤ੍ਰਹ ਸਹਸ ਭਣਿੱਜੈ। ਅਰਧ ਸਹਸ ਫੁਨ ਤੀਨ ਕਹਿੱਜੈ." (ਚਰਿਤ੍ਰ ੪੦੫) ੨. ਸੰ. सहस्त्र ਸਹਸ੍ਰ. ਹਜ਼ਾਰ. ਦਸ ਸੌ। ੩. ਭਾਵ- ਅਨੰਤ. ਬੇਸ਼ੁਮਾਰ. ਦੇਖੋ, ਸਹਸ੍ਰ. "ਸਹਸ ਸਿਆਣਪਾ ਲਖ ਹੋਹਿ." (ਜਪੁ) "ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ." (ਸੋਹਿਲਾ) ੪. ਸੰ. सहस् ਬਲਵਾਨ। ੫. ਵਿਜਈ. ਜਿੱਤਣ ਵਾਲਾ. ੬. ਸੰਗ੍ਯਾ- ਜਿੱਤ. ਫਤੇ। ੭. ਬਲ। ੮. ਸੰ. सहर्ष ਸਹਰ੍ਸ. ਵਿ- ਆਨੰਦ ਸਹਿਤ. ਆਨੰਦੀ. ਖ਼ੁਸ਼। ੯. ਫ਼ਾ. [ثہش] ਉਸ ਦਾ ਬਾਦਸ਼ਾਹ.


ਕਿਤਾਬ "ਬਸਾਯਰ" ਵਿੱਚ ਜਿਕਰ ਹੈ ਕਿ ਖ਼ੁਦਾ ਨੇ ਸਾਰੀ ਰਚਨਾ (ਮਖ਼ਲੂਕ਼ਾਤ) ਅਠਾਰਾਂ ਹਜ਼ਾਰ ਪ੍ਰਕਾਰ ਦੀ ਬਣਾਈ ਹੈ, ਜਿਸ ਵਿੱਚ ਜੜ੍ਹ ਚੈਤੰਨ ਸਭ ਸ਼ਾਮਿਲ ਹੈ. "ਸਹਸ ਅਠਾਰਹ ਕਹਨਿ ਕਤੇਬਾ." (ਜਪੁ) ਭਾਵ ਇਹ ਹੈ ਕਿ ਹਿੰਦੂਆਂ ਦੀਆਂ ਪੁਸਤਕਾਂ ਕਹਿੰਦੀਆਂ ਹਨ ਕਿ ਓੜਕ ਢੂੰਡ ਢੂੰਡਕੇ ਥਕ ਗਏ ਹਾਂ, ਮੁਸਲਮਾਨਾਂ ਦੀਆਂ ਕਿਤਾਬਾਂ ਦਾ ਭਾਵ ਅਠਾਰਾਂ ਹਜਾਰ ਕਹਿਣ ਤੋਂ ਭੀ ਬੇਅੰਤਤਾ ਪ੍ਰਗਟ ਕਰਦਾ ਹੈ.


ਸੰਗ੍ਯਾ- ਸਹਸ੍ਰ (ਹਜ਼ਾਰ) ਹੱਥਾਂ ਵਾਲਾ. ਦੇਖੋ, ਸਹਸ੍ਰਬਾਹੁ। ੨. ਹਜ਼ਾਰ (ਅਨੰਤ) ਕਰ (ਕਿਰਣਾਂ) ਵਾਲਾ ਸੂਰਜ. ਸਹਸ੍ਰ ਕਰ.


ਸੰ. सहस्कृत. ਵਿ- ਪੁਸ੍ਟ ਕੀਤਾ। ੨. ਭੜਕਾਇਆ। ੩. ਸੰ. संस्कृत ਸੰਸਕ੍ਰਿਤ. ਜਿਸ ਦਾ ਸੰਸਕਾਰ ਕੀਤਾ ਹੈ. ਸਁਵਾਰਿਆ. ਦੁਰੁਸ੍ਤ ਕੀਤਾ. ੪. ਵ੍ਯਾਕਰਣ ਦੇ ਨਿਯਮਾਂ ਵਿੱਚ ਆਈ ਅਤੇ ਕੁਦਰਤੀ (ਪ੍ਰਾਕ੍ਰਿਤ) ਬੋਲੀ ਦੇ ਮੁਕਾਬਲੇ ਤੇ ਸਁਵਾਰੀ ਹੋਈ ਭਾਸਾ। ੫. ਸੰਗ੍ਯਾ- ਸੰਸਕ੍ਰਿਤ ਬੋਲੀ. ਦੇਵਵਾਣੀ। ੬. ਦੇਖੋ, ਸਹਸਕ੍ਰਿਤੀ ਅਤੇ ਸਹਸਾ ਕਿਰਤਾ.


ਸੰਗ੍ਯਾ- ਸੰਸਕ੍ਰਿਤ, ਪਾਲੀ ਅਤੇ ਪ੍ਰਾਕ੍ਰਿਤ ਤੋਂ ਬਣੀ ਹੋਈ ਇੱਕ ਭਾਸਾ, ਜਿਸ ਦਾ ਨਾਉਂ "ਗਾਥਾ" ਭੀ ਹੈ. ਇਸੇ ਵਿੱਚ "ਸਲੋਕ ਸਹਸਕ੍ਰਿਤੀ" ਲਿਖੇ ਗਏ ਹਨ. ਦੇਖੋ, ਗਾਥਾ.


ਸੰ. सहस्र नयन. ਸਹਸ੍ਰ ਨਯਨ. ਸੰਗ੍ਯਾ- ਅਨੰਤ ਨੇਤ੍ਰਾਂ ਵਾਲਾ ਕਰਤਾਰ. ਦੇਖੋ, ਸਹਸ ਅਤੇ ਸਹਸਾ। ੨. ਇੰਦ੍ਰ ਜਿਸ ਦੇ ਹਜ਼ਾਰ ਭਗਚਿੰਨ੍ਹਾਂ ਦੇ ਨੇਤ੍ਰ ਹੋ ਗਏ ਲਿਖੇ ਹਨ.


ਸੰਗ੍ਯਾ- ਸੌ ਨਾਲੇ (ਪ੍ਰਵਾਹ) ਵਾਲੀ ਨਦੀ, ਸ਼ਤਦ੍ਰੂ. ਸਤਲੁਜ (ਸਨਾਮਾ) ਇਹ ਸ਼ਬਦ ਭਾਈ ਸੁੱਖਾ ਸਿੰਘ ਨੇ ਭੀ ਗੁਰੁਵਿਲਾਸ ਵਿੱਚ ਸਤਲੁਜ ਲਈ ਵਰਤਿਆ ਹੈ.