nan
ਸੰ. ਸੰਗ੍ਯਾ- ਸ਼ਲਾਘਾ ਯੋਗ੍ਯ ਹੈ ਰੂਪ ਜਿਸ ਦਾ, ਸੁਵਰਣ. ਸੋਨਾ. "ਜਾਤਰੂਪ ਕੇ ਕਟਕ ਸੁਹਾਇ." (ਗੁਪ੍ਰਸੂ) ੨. ਚਾਂਦੀ। ੩. ਵਿ- ਸੋਨੇ ਜੇਹਾ ਹੈ ਸੁੰਦਰ ਰੂਪ ਜਿਸ ਦਾ.
nan
ਅ਼. [ذاتالجنب] ਜਾਤੁਲਜੰਬ. ਸੰ. पाशर्वशूल ਪਾਰਸ਼੍ਵਸ਼ੂਲ. ਪਸਲੀ ਦੀ ਪੀੜ. Pleurisy. ਇਸ ਰੋਗ ਦੇ ਕਾਰਣ ਹਨ- ਸਰਦੀ ਲੱਗਣੀ, ਮੀਂਹ ਵਿੱਚ ਭਿੱਜਣਾ, ਗਿੱਲੇ ਵਸਤ੍ਰ ਪਹਿਰਣੇ, ਛਾਤੀ ਦੇ ਸੱਟ ਲੱਗਣੀ, ਪਸਲੀ ਟੁੱਟ ਜਾਣੀ, ਨਜਲੇ ਦਾ ਵਿਗੜ ਜਾਣਾ, ਨਿਮੋਨੀਆ Pneumonia ਰੋਗ ਦਾ ਹੋਣਾ ਆਦਿ.#ਪਹਿਲਾਂ ਛਾਤੀ ਵਿੱਚ ਖਿੱਚ ਤੇ ਬੋਝ ਹੋ ਕੇ ਸਰਦੀ ਦਾ ਹਲਕਾ ਬੁਖਾਰ ਹੁੰਦਾ ਹੈ. ਫੇਫੜੇ ਦੇ ਗਿਲਾਫ ਵਿੱਚ ਸੋਜ ਹੋ ਜਾਂਦੀ ਹੈ. ਮੰਮੇ ਹੇਠ ਜਕੜਨ ਤੇ ਚੋਭ ਪ੍ਰਤੀਤ ਹੁੰਦੀ ਹੈ ਫੇਰ ਅਜੇਹਾ ਦਰਦ ਹੁੰਦਾ ਹੈ ਮਾਨੋ ਕੋਈ ਬਰਛੀ ਚੋਭਦਾ ਹੈ. ਸਾਹ ਖਿੱਚਕੇ ਆਉਂਦਾ ਹੈ. ਥੋੜੀ ਖੁਸ਼ਕ ਖਾਂਸੀ ਹੁੰਦੀ ਹੈ. ਪੇਸ਼ਾਬ ਥੋੜਾ ਅਤੇ ਲਾਲ ਰੰਗ ਦਾ ਆਉਂਦਾ ਹੈ. ਜ਼ੁਬਾਨ ਮੈਲੀ ਚੇਹਰਾ ਸੁਰਖ ਹੁੰਦਾ ਹੈ. ਇਹ ਰੋਗ ਅਕਸਰ ਇੱਕ ਪਾਸੇ ਹੀ ਹੁੰਦਾ ਹੈ, ਪਰ ਕਦੇ ਦੋਹੀਂ ਪਾਸੀਂ ਭੀ ਹੋ ਜਾਂਦਾ ਹੈ.#ਇਸ ਰੋਗ ਵਿੱਚ ਬਹੁਤ ਸਿਆਣੇ ਵੈਦ ਹਕੀਮ ਡਾਕਟਰ ਦਾ ਇਲਾਜ ਕਰਾਉਣਾ ਚਾਹੀਏ.#ਜਾਤਲਜੰਬ ਦਾ ਸਾਧਾਰਣ ਇਲਾਜ ਇਹ ਹੈ:-#(੧) ਰੋਗੀ ਨੂੰ ਗਰਮ ਬਿਸਤਰ ਤੇ ਆਰਾਮ ਨਾਲ ਲਿਟਾਈ ਰੱਖਣਾ, ਬਹੁਤ ਬੋਲਣ ਅਤੇ ਲੰਮਾ ਸਾਹ ਨਾ ਲੈਣ ਦੇਣਾ.#(੨) ਛਾਤੀ ਦੇ ਕੁਕੜੀ ਦੇ ਆਂਡੇ ਦਾ ਪੂੜਾ ਬੰਨ੍ਹਣਾ.#(੩) ਸੇਕ ਦੇਣਾ, ਤਾਰਪੀਨ ਦੇ ਤੇਲ ਦੀ ਮਾਲਿਸ਼ ਕਰਨੀ, ਪੋਸਤ ਦੀ ਟਕੋਰ ਕਰਨੀ, ਗਰਮ ਉਂਨੀ ਵਸਤ੍ਰ ਛਾਤੀ ਤੇ ਬੰਨ੍ਹਣਾ ਲਾਭਦਾਇਕ ਹੈ.#(੪) ਦਰਦ ਦੀ ਥਾਂ ਤੇ ਅਲਸੀ ਦੀ ਪੋਲਟਿਸ poultice ਬੰਨ੍ਹਣੀ.#(੫) ਗਰਮ ਸ਼ੋਰਵਾ ਪਿਆਉਣਾ.#(੬) ਕੁਸ਼ਤਾ ਬਾਰਾਂਸਿੰਗਾ ਦੋ ਦੋ ਰੱਤੀ ਦਿਨ ਵਿੱਚ ਦੋ ਤਿੰਨ ਵਾਰ ਸ਼ਹਿਦ ਵਿੱਚ ਮਿਲਾਕੇ ਚਟਾਉਣਾ.#(੭) ਇੱਕ ਤੋਲਾ ਮੁਨੱਕਾ, ਇੱਕ ਤੋਲਾ ਹਰੜ ਦੀ ਛਿੱਲ, ਪਾਣੀ ਵਿੱਚ ਕਾੜ੍ਹਕੇ ਸ਼ਹਿਦ ਮਿਲਾਕੇ ਪਿਆਉਣੇ.#(੮) ਚਿੱਟੀ ਫਟਕੜੀ ਦੀ ਖਿੱਲ ਇੱਕ ਮਾਸ਼ਾ, ਖੰਡ ਦੋ ਮਾਸ਼ੇ ਮਿਲਾਕੇ ਗਰਮ ਪਾਣੀ ਨਾਲ ਦੇਣੀ.#(੯) ਗੂੰਦ ਕਿੱਕਰ, ਮੇਥੀ ਦੇ ਬੀਜ, ਅਲਸੀ, ਧਨੀਆ, ਜੌਂ, ਸਭ ਸਮਾਨ ਲੈ ਕੇ ਕੂੰਡੇ ਵਿੱਚ ਪਾਣੀ ਪਾ ਕੇ ਅਜਿਹੇ ਘੋਟਣੇ ਕਿ ਲੇਸਦਾਰ ਹੋ ਜਾਣ, ਦਰਦ ਵਾਲੀ ਥਾਂ ਤੇ ਇਹ ਲੇਪ ਕਰਨਾ. (੧੦) ਫਸਦ ਖੋਲ੍ਹਣੀ, ਸਿੰਗੀ ਅਤੇ ਗਲਾਸ ਲਾਉਣੇ ਭੀ ਗੁਣਕਾਰੀ ਹਨ, ਪਰ ਇਹ ਸਭ ਸਿਆਣੇ ਡਾਕਟਰ ਦੀ ਹੱਥੀਂ ਹੋਣਾ ਚਾਹੀਏ. ਅਞਾਣ ਲੋਕ ਬੇਲੋੜਾ ਲਹੂ ਕੱਢਕੇ ਭਾਰੀ ਨੁਕਸਾਨ ਕਰਦੇ ਹਨ.
ਵਿ- ਜਾਣਨ ਵਾਲਾ. ਗ੍ਯਾਤਾ. "ਸਭਸ ਦਾ ਜਾਤਵਾ ਹੈ." (ਜਸਭਾਮ) ੨. ਕ੍ਰਿ. ਵਿ- ਗ੍ਯਾਤ੍ਵਾ. ਜਾਣਕੇ.; ਦੇਖੋ, ਜਾਤਵਾ। ੨. ਸੰ. ਗ੍ਯਾਤ੍ਵਾ. ਜਾਣਕੇ.
nan
ਸੰ. जातवेदस् ਸੰਗ੍ਯਾ- ਅਗਨਿ। ੨. ਕਰਤਾਰ. ਪਾਰਬ੍ਰਹਮ. ਨਿਰੁਕ੍ਤ ਵਿੱਚ ਅਰਥ ਕੀਤਾ ਹੈ ਕਿ ਜਿਤਨੇ ਜ਼ਾਤ (ਜਨਮੇ) ਹਨ, ਸਭ ਨੂੰ ਜਾਣਦਾ ਹੈ, ਇਸ ਲਈ ਜਾਤਵੇਦ ਹੈ.
ਵਿ- ਗ੍ਯਾਤਾ. ਜਾਣਨ ਵਾਲਾ. "ਜਨਮ ਜਾਤਾ ਗ੍ਯਾਨ ਗ੍ਯਾਤਾ." (ਅਕਾਲ) ੨. ਗਮਨ ਕਰਤਾ। ੩. ਜਾਣਿਆ. "ਜਿਨੀ ਘਰੁ ਜਾਤਾ ਆਪਣਾ." (ਆਸਾ ਅਃ ਮਃ ੩) "ਜਿਨਿ ਜਾਤਾ ਸੋ ਤਿਸ ਹੀ ਜੇਹਾ." (ਓਅੰਕਾਰ) ੪. ਸੰਗ੍ਯਾ- ਯਾਤ੍ਰਾ. "ਹਰਿ ਕੀਈ ਹਮਾਰੀ ਸਫਲ ਜਾਤਾ." (ਬਿਲਾ ਮਃ ੪. ਪੜਤਾਲ) ਮਨੁੱਖ ਜਨਮ ਦੀ ਯਾਤ੍ਰਾ। ੫. ਸੰ. ਕਨ੍ਯਾ. ਪੁਤ੍ਰੀ। ੬. ਉਤਪੱਤਿ. ਪੈਦਾਇਸ਼.
ਸੰ. ਸੰਗ੍ਯਾ- ਜਨਮ. ਉਤਪੱਤਿ। ੨. ਸਮਾਜ ਵਿੱਚ ਇੱਕ ਤੋਂ ਦੂਜੇ ਨੂੰ ਵੱਖ ਕਰਨ ਵਾਲੀ ਵੰਡ. ਰੋਟੀ ਬੇਟੀ ਦੀ ਸਾਂਝ ਵਾਲੀ ਬਰਾਦਰੀਆਂ ਦੀ ਵੰਡ. ਇਸ ਦਾ ਮੂਲ ਨਸਲੀ ਭੇਦ, ਭੌਗੋਲਿਕ ਭੇਦ, ਇਤਿਹਾਸੀ ਵੈਰ, ਕਿਰਤ ਵਿਹਾਰ ਦੇ ਭੇਦ ਆਦਿ ਅਨੇਕ ਹਨ. ਜਾਤਿ ਦੀ ਵੰਡ ਕਿਸੇ ਨਾ ਕਿਸੇ ਸ਼ਕਲ ਵਿੱਚ ਸਾਰੇ ਦੇਸਾਂ ਅਤੇ ਧਰਮਾਂ ਵਿੱਚ ਵੇਖੀ ਜਾਂਦੀ ਹੈ, ਪਰ ਹਿੰਦੂਆਂ ਵਿੱਚ ਹੱਦੋਂ ਵਧਕੇ ਹੈ.#ਗੁਰੂ ਸਾਹਿਬਾਨ ਨੇ ਜਾਤਿ ਦੇ ਅਗ੍ਯਾਨ ਭਰੇ ਵਿਸ਼੍ਵਾਸਾਂ ਨੂੰ ਦੇਸ਼ ਲਈ ਹਾਨੀਕਾਰਕ ਜਾਣਕੇ ਇਸ ਦੇ ਵਿਰੁੱਧ ਆਵਾਜ਼ ਉਠਾਈ ਅਤੇ ਦੇਸ਼ ਦੇਸ਼ਾਂਤਰਾਂ ਵਿੱਚ ਵਿਚਰਕੇ ਆਪਣੀ ਪਵਿਤ੍ਰ ਬਾਣੀ ਦ੍ਵਾਰਾ ਨਿਸ਼ਚੇ ਕਰਾਇਆ ਕਿ ਸਾਰੀ ਮਨੁੱਖ ਜਾਤਿ ਉਸ ਇੱਕ ਪਿਤਾ ਦੀ ਸੰਤਾਨ ਹੈ. ਉੱਚ ਅਤੇ ਨੀਚ ਜਾਤਿ ਕੇਵਲ ਕਰਮਾਂ ਤੋਂ ਹੈ, ਯਥਾ- ਜਾਣਹੁ ਜੋਤਿ, ਨ ਪੂਛਹੁ ਜਾਤੀ, ਆਗੈ ਜਾਤਿ ਨ ਹੇ।#(ਆਸਾ ਮਃ ੧)#ਆਗੈ ਜਾਤਿ ਰੂਪੁ ਨ ਜਾਇ।ਤੇਹਾ ਹੋਵੈ ਜੇਹੇ ਕਰਮ ਕਮਾਇ.#(ਆਸਾ ਮਃ ੩)#ਭਗਤਿ ਰਤੇ ਸੇ ਊਤਮਾ, ਜਤਿ ਪਤਿ ਸਬਦੇ ਹੋਇ,#ਬਿਨੁ ਨਾਵੈ ਸਭ ਨੀਚ ਜਾਤਿ ਹੈ, ਬਿਸਟਾ ਕਾ ਕੀੜਾ ਹੋਇ.#(ਆਸਾ ਮਃ ੩)#ਜਾਤਿ ਕਾ ਗਰਬੁ ਨ ਕਰੀਅਹੁ ਕੋਈ,#ਬ੍ਰਹਮੁ ਬਿੰਦੇ ਸੋ ਬ੍ਰਹਮਣ ਹੋਈ.#ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ,#ਇਸ ਗਰਬ ਤੇ ਚਲਹਿ ਬਹੁਤੁ ਵਿਕਾਰਾ.#ਚਾਰੇ ਬਰਨ ਆਖੈ ਸਭੁਕੋਈ,#ਬ੍ਰਹਮੁਬਿੰਦੁ ਤੇ ਸਭ ਓਪਤਿ ਹੋਈ.#ਮਾਟੀ ਏਕ ਸਗਲ ਸੰਸਾਰਾ,#ਬਹੁ ਬਿਧਿ ਭਾਂਡੇ ਘੜੇ ਕੁਮ੍ਹਾਰਾ.#ਪੰਚ ਤਤੁ ਮਿਲਿ ਦੇਹੀ ਕਾ ਆਕਾਰਾ,#ਘਟਿ ਵਧਿ ਕੋ ਕਰੈ ਬੀਚਾਰਾ.#ਕਹਤੁ ਨਾਨਕ ਇਹ ਜੀਉ ਕਰਮਬੰਧੁ ਹੋਈ,#ਬਿਨ ਸਤਿਗੁਰ ਭੇਟੇ ਮੁਕਤਿ ਨ ਹੋਈ.#(ਭੈਰ ਮਃ ੩)#ਜਾਤਿ ਜਨਮੁ ਨਹ ਪੂਛੀਐ, ਸਚੁਘਰੁ ਲੇਹੁ ਬਤਾਇ,#ਸਾ ਜਾਤਿ, ਸਾ ਪਤਿ ਹੈ, ਜੇਹੇ ਕਰਮ ਕਮਾਇ. (ਪ੍ਰਭਾ ਮਃ ੧)#ਗਰਭਵਾਸ ਮਹਿ ਕੁਲੁ ਨਹੀ ਜਾਤੀ,#ਬ੍ਰਹਮਬਿੰਦੁ ਤੇ ਸਭ ਉਤਪਾਤੀ.#ਕਹੁਰੇ ਪੰਡਿਤ, ਬਾਮਨ ਕਬਕੇ ਹੋਏ,#ਬਾਮਨ ਕਹਿ ਕਹਿ ਜਨਮੁ ਮਤ ਖੋਏ.#ਜੌ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ,#ਤਉ ਆਨ ਬਾਟ ਕਾਹੇ ਨਹੀ ਆਇਆ?#ਤੁਮ ਕਤ ਬ੍ਰਾਹਮਣ, ਹਮ ਕਤ ਸੂਦ?#ਹਮ ਕਤ ਲੋਹੂ ਤੁਮ ਕਤ ਦੂਧ?#ਕਹੁ ਕਬੀਰ ਜੋ ਬ੍ਰਹਮੁ ਬੀਚਾਰੈ,#ਸੋ ਬ੍ਰਹਮਣੁ ਕਹੀਅਤੁ ਹੈ ਹਮਾਰੈ. (ਗਉ ਕਬੀਰ)#ਕੋਊ ਭਯੋ ਮੁੰਡੀਆ ਸੰਨ੍ਯਾਸੀ ਕੋਊ ਯੋਗੀ ਭਯੋ,#ਭਯੋ ਬ੍ਰਹਮਚਾਰੀ ਕੋਊ ਯਤੀ ਅਨੁਮਾਨਬੋ,#ਹਿੰਦੂ ਔ ਤੁਰਕ ਕੋਊ ਰਾਫ਼ਜ਼ੀ ਇਮਾਮ ਸ਼ਾਫ਼ੀ,#ਮਾਨਸ ਕੀ ਜਾਤਿ ਸਭ ਏਕੈ ਪਹਿਚਾਨਬੋ.#ਦੇਹੁਰਾ ਮਸੀਤ ਸੋਈ, ਪੂਜਾ ਔ ਨਿਮਾਜ ਓਈ,#ਮਾਨਸ ਸਭੈ ਏਕ, ਪੈ ਅਨੇਕ ਕੋ ਪ੍ਰਭਾਵ ਹੈ.#ਦੇਵਤਾ ਅਦੇਵ ਜੱਛ ਗੰਧ੍ਰਬ ਤੁਰਕ ਹਿੰਦੂ,#ਨ੍ਯਾਰੇ ਨ੍ਯਾਰੇ ਦੇਸਨ ਕੇ ਭੇਸ ਕੋ ਸੁਭਾਵ ਹੈ.#ਏਕੈ ਨੈਨ, ਏਕੈ ਕਾਨ, ਏਕੈ ਦੇਹ, ਏਕੈ ਬਾਨ,#ਖ਼ਾਕ ਬਾਦ ਆਤਸ਼ ਔ ਆਬ ਕੋ ਰਲਾਵ ਹੈ.#ਅੱਲਹ ਅਭੇਖ ਸੋਈ, ਪੁਰਾਨ ਔ ਕੁਰਾਨ ਓਈ,#ਏਕਹੀ ਸਰੂਪ ਸਭੈ ਏਕ ਹੀ ਬਨਾਵ ਹੈ.#(ਅਕਾਲ)#ਸਾਧੁ ਕਰਮ ਜੋ ਪੁਰਖ ਕਮਾਵੈਂ,#ਨਾਮ ਦੇਵਤਾ ਜਗਤ ਕਹਾਵੈਂ.#ਕੁਕ੍ਰਿਤ ਕਰਮ ਜੇ ਜਗ ਮੈ ਕਰਹੀਂ,#ਨਾਮ ਅਸੁਰ ਤਿਨ ਕੋ ਜਗ ਧਰਹੀਂ. (ਵਿਚਿਤ੍ਰ)#ਘਿਉ ਭਾਂਡਾ ਨ ਵਿਚਾਰੀਐ,#ਭਗਤਾਂ ਜਾਤਿ ਸਨਾਤਿ ਨ ਕਾਈ.#(ਭਾਗੁ, ਵਾਰ ੨੫)#ਪ੍ਰਿਥੀਮੱਲ ਅਰੁ ਤੁਲਸਾ ਦੋਇ,#ਹੁਤੇ ਜਾਤਿ ਕੇ ਭੱਲੇ ਸੋਇ,#ਸੁਨ ਦਰਸ਼ਨ ਕੋ ਤਬ ਚਲ ਆਏ,#ਨਮੋ ਕਰੀ ਬੈਠੇ ਢਿਗ ਥਾਏ.#ਉਰ ਹੰਕਾਰੀ ਗਿਰਾ ਉਚਾਰੀ:-#"ਏਕੋ ਜਾਤ ਹਮਾਰ ਤੁਮਾਰੀ."ਸ਼੍ਰੀਗੁਰੁ ਅਮਰ ਭਨ੍ਯੋ ਸੁਨ ਸੋਇ:-#"ਜਾਤਿ ਪਾਤਿ ਗੁਰੁ ਕੀ ਨਹਿਂ ਕੋਇ.#ਉਪਜਹਿਂ ਜੇ ਸ਼ਰੀਰ ਜਗ ਮਾਹੀਂ,#ਇਨ ਕੀ ਜਾਤਿ ਸਾਚ ਸੋ ਨਾਹੀਂ,#ਬਿਨਸਜਾਤ ਇਹ ਜਰਜਰਿ ਹੋਇ,#ਆਗੇ ਜਾਤਿ ਜਾਤ ਨਹਿ ਕੋਇ.#'ਆਗੈ ਜਾਤਿ ਨ ਜੋਰੁ ਹੈ, ਅਗੈ ਜੀਉ ਨਵੇ,#ਜਿਨ ਕੀ ਲੇਖੈ ਪਤਿ ਪਵੈ, ਚੰਗੇ ਸੇਈ ਕੇਇ. '#ਇਮ ਸ਼੍ਰੀ ਨਾਨਕ ਬਾਕ ਉਚਾਰਾ,#ਆਗੇ ਜਾਤਿ ਨ ਜੋਰ ਸਿਧਾਰਾ,#ਉਪਜੈ ਤੁਨ ਇਤਹੀ ਬਿਨਸੰਤੇ,#ਆਗੇ ਸੰਗ ਨ ਕਿਸੇ ਚਲੰਤੇ.#ਸਿਮਰ੍ਯੋ ਜਿਨ ਸਤਿਨਾਮੁ ਸਦੀਵਾ,#ਸਿੱਖਨ ਸੇਵ ਕਰੀ ਮਨ ਨੀਵਾਂ,#ਤਿਨ ਕੀ ਪਤ ਲੇਖੇ ਪਰਜਾਇ,#ਜਾਤਿ ਕੁਜਾਤਿ ਨ ਪਰਖਹਿ ਕਾਇ." (ਗੁਪ੍ਰਸੂ)#੩. ਕੁਲ. ਵੰਸ਼. "ਫਾਂਧੀ ਲਗੀ ਜਾਤਿ ਫਹਾਇਨਿ." (ਵਾਰ ਮਲਾ ਮਃ ੧) ੪. ਗੋਤ੍ਰ. ਗੋਤ। ੫. ਚਮੇਲੀ। ੬. ਜਾਯਫਲ। ੭. ਸ੍ਰਿਸ੍ਟਿ. ਮਖ਼ਲੂਕ਼ਾਤ. "ਜੋਤਿ ਕੀ ਜਾਤਿ, ਜਾਤਿ ਕੀ ਜੋਤੀ." (ਗਉ ਕਬੀਰ) ਪ੍ਰਕਾਸ਼ਰੂਪ ਕਰਤਾਰ ਦੀ ਸ੍ਰਿਸ੍ਟਿ ਦੀ ਜੋ ਰੋਸ਼ਨ ਬੁੱਧਿ ਹੈ. "ਜਾਤਿ ਮਹਿ ਜੋਤਿ, ਜੋਤਿ ਮਹਿ ਜਾਤਾ." (ਵਾਰ ਆਸਾ) ਸਿਰ੍ਸ੍ਟਿ ਵਿੱਚ ਸ੍ਰਸ੍ਟਾ ਵਿੱਚ ਸ੍ਰਿਸ੍ਟੀ ਹੈ, ਸ੍ਰਿਸ੍ਟਿ। ੮. ਦੇਖੋ, ਸ੍ਵਭਾਵੋਕ੍ਤਿ.
ਜਾਨੇ ਪੁਰ. ਜਾਣ ਤੋਂ। ੨. ਜਾਂਦੇ ਹੋਏ. "ਜਿਹ ਦਰ ਆਵਤ ਜਾਤਿਅਹੁ ਹਟਕੈ ਨਾਹੀ ਕੋਇ." (ਸ. ਕਬੀਰ)
ਉੱਤਮ ਅਤੇ ਨੀਚ ਜਾਤਿ. "ਜਾਤਿ ਅਜਾਤਿ ਨਾਮੁ ਜਿਨਿ ਧਿਆਇਆ." (ਵਡ ਛੰਤ ਮਃ ੪) ੨. ਊਚ ਨੀਚ ਜਾਤਿ ਦੇ ਲੋਕ. "ਕੇਤੇ ਤੇਰੇ ਰੂਪ ਰੰਗ ਕੇਤੇ ਜਾਤਿ ਅਜਾਤਿ." (ਸ੍ਰੀ ਮਃ ੧)
nan