Meanings of Punjabi words starting from ਬ

ਫ਼ਾ. [برداشت] ਸੰਗ੍ਯਾ- ਸਹਾਰਨ ਦੀ ਕ੍ਰਿਯਾ. ਸਹਨਸ਼ੀਲਤਾ। ੨. ਸਬਰ. ਸੰਤੋਖ.


ਫ਼ਾ. [برداشتن] ਕ੍ਰਿ- ਸਹਾਰਨਾ। ੨. ਉਠਾਉਣਾ.


ਵਿ- ਵਰਪ੍ਰਦਾਤ੍ਰਿ. ਵਰ ਦੇਣ ਵਾਲਾ. "ਇਕ- ਮਨ ਪੁਰਖ ਧਿਆਇ ਬਰਦਾਤਾ." (ਸਵੈਯੇ ਮਃ ੧. ਕੇ) ੨. ਦੇਖੋ, ਵਰਦਾਤਾ.


ਸੰਗ੍ਯਾ- ਵਰ ਦੇਣ ਦੀ ਕ੍ਰਿਯਾ. ਵਰ ਦੇਣਾ। ੨. ਬਾਦਬਾਨ. ਜਹਾਜ ਦੀ ਪਾਲ. ਜਹਾਜ ਪੁਰ ਤਣਿਆ ਹੋਇਆ ਉਹ ਵਸਤ੍ਰ, ਜੋ ਹਵਾ ਦੇ ਬਲ ਨਾਲ ਜਹਾਜ ਚਲਾਉਣ ਵਿੱਚ ਸਹਾਇਤਾ ਦਿੰਦਾ ਹੈ. "ਸਤ ਸੰਗਤਿ ਲਖ ਪੋਤ ਮਹਾਨਾ। ਸਿਮਰਨ ਨਾਮ ਜਹਾਂ ਬਰਦਾਨਾ." (ਨਾਪ੍ਰ)