ਵਿ- ਵਰ ਦੇਣ ਵਾਲਾ. "ਹਰਿਨਾਮੁ ਰਸਨਿ ਗੁਰਮੁਖਿ ਬਰਦਾਯਉ." (ਸਵੈਯੇ ਮਃ ੩. ਕੇ)
ਫ਼ਾ. [بردار] ਵਿ- ਲੈ ਜਾਣ ਵਾਲਾ। ੨. ਧਾਰਣ ਕਰਨ ਵਾਲਾ। ੩. ਪਾਲਨ ਕਰਨ ਵਾਲਾ. ਮੰਨਣ ਵਾਲਾ। ੪. ਚੁੱਕਣ ਵਾਲਾ. ਇਹ ਸ਼ਬਦ ਦੂਜੇ ਸ਼ਬਦਾਂ ਦੇ ਅੰਤ ਆਉਂਦਾ ਹੈ, ਜਿਵੇਂ- ਨੇਜ਼ਾਬਰਦਾਰ.
nan
ਦੇਖੋ, ਵਰਧ। ੨. ਬਲਦ. ਬੈਲ. "ਬਰਧ ਪਚੀਸਕ ਸੰਗੁ ਕਾਚ." (ਬਸੰ ਕਬੀਰ) ਭਾਵ- ਪੱਚੀ ਪ੍ਰਕ੍ਰਿਤੀਆਂ ਬੈਲ ਹਨ, ਅਤੇ ਨਾਲ ਕੱਚ ਲੱਦਿਆ ਹੋਇਆ ਹੈ. ਇਹ ਅਸਾਰ ਵਣਜ ਦਾ ਰੂਪਕ ਹੈ.
वर्द्घक. ਵਿ- ਵਰ੍ਧਕ. ਵਧਾਉਣ ਵਾਲਾ. "ਕੁਲ ਬਰਧਕ ਗੁਨਜੁਤ ਸੁਤ ਦੀਜੈ." (ਗੁਪ੍ਰਸੂ)
ਦੇਖੋ, ਵਰਧਨ.
ਦੇਖੋ, ਵਰਧਮਾਨ। ੨. ਵਿ- ਵ੍ਰਿੱਧੀ ਨੂੰ ਪ੍ਰਾਪਤ. "ਬਰਧਮਾਨ ਹੋਵਤ ਦਿਨਪ੍ਰਤਿ." (ਸਵੈਯੇ ਸ੍ਰੀ ਮੁਖਵਾਕ ਮਃ ੫)
ਵਧਦਾ ਹੈ. ਵ੍ਰਿੱਧਿ ਨੂੰ ਪ੍ਰਾਪਤ ਹੁੰਦਾ, ਹੁੰਦੀ ਹੈ. "ਬਰਧੰਤਿ ਜਰੂਆ." (ਸਹਸ ਮਃ ੫)
ਸੰ. ਵਰ੍ਣ. ਸੰਗ੍ਯਾ- ਰੂਪ. ਸ਼ਕਲ। ੨. ਰੰਗ। ੩. ਜਾਤਿ. ਬ੍ਰਾਹਮਣ ਆਦਿ ਜਾਤਿ ਦੀ ਵੰਡ. "ਬਰਨ ਆਸ੍ਰਮ ਸਾਸਤ੍ਰ ਸੁਨਉ." (ਬਿਲਾ ਮਃ ੫) ੪. ਜਦ ਅਬਰਨ ਸ਼ਬਦ ਨਾਲ ਮਿਲਕੇ ਬਰਨ ਸ਼ਬਦ ਆਉਂਦਾ ਹੈ, ਤਦ ਉੱਤਮ ਵਰਣ ਦਾ ਬੋਧਕ ਹੁੰਦਾ ਹੈ. "ਬਰਨ ਅਬਰਨ ਰੰਕ ਨਹੀਂ ਈਸਰੁ." (ਬਿਲਾ ਰਵਿਦਾਸ) ੫. ਅਕ੍ਸ਼੍ਰ. ਅੱਖਰ। ੬. ਉਸਤਤਿ. ਵਡਿਆਈ। ੭. ਸੰ. ਵਰ੍ਣ੍ਯ (वर्ण्य) ਵਰ੍ਣਨ ਕਰਨ ਯੋਗ੍ਯ. ਭਾਵ- ਸ਼ਬਦ ਦਾ ਸਿੱਧਾਂਤ ਅਰਥ "ਬਰਨ ਸਹਤ ਜੋ ਜਾਪੈ ਨਾਮੁ." (ਭੈਰ ਰਵਿਦਾਸ) ੮. ਵਰ੍ਣਨ. ਕਥਨ. ਬਯਾਨ. "ਮੁਖ ਤੇ ਨਾਹੀ ਜਾਤ ਬਰਨ." (ਸਾਰ ਮਃ ੫) "ਚੰਪਕ ਬਰਨਵਾਰੀ ਕਵਿਤਾ ਬਰਨਵਾਰੀ ਸੁਸ੍ਟ ਬਰਨਵਾਰੀ ਉਰ ਮੇ ਧਰਨ ਕੀ." (ਗੁਪ੍ਰਸੂ) ਚੰਬੇ ਜੇਹੇ ਰੰਗ ਵਾਲੀ, ਕਵਿਤਾ ਵਰਣਨ ਕਰਨ ਵਾਲੀ, ਉੱਤਮ ਸ਼ਕਲ ਵਾਲੀ। ੯. ਵਰੁਣ. ਜਲਪਤਿ. "ਬਰਨ ਬਾਰਿ ਨਿਤ ਭਰੇ." (ਰਾਮਾਵ)
Lt. A. Burnes ਇਸ ਦਾ ਜਨਮ ਸਕਾਟਲੈਂਡ ਵਿੱਚ ਸਨ ੧੮੦੫ ਵਿੱਚ ਹੋਇਆ. ੧੭. ਵਰ੍ਹੇ ਦੀ ਉਮਰ ਵਿੱਚ ਅੰਗ੍ਰੇਜ਼ੀ ਫੌਜ ਵਿੱਚ ਨੌਕਰ ਹੋਕੇ ਹਿੰਦੁਸਤਾਨ ਆਇਆ. ਇਹ ਫਾਰਸੀ ਦਾ ਚੰਗਾ ਜਾਣੂ ਸੀ. ਸਨ ੧੮੩੧ ਵਿੱਚ ਇਹ ਇੰਗਲੈਂਡ ਦੇ ਬਾਦਸ਼ਾਹ ਵਿਲੀਅਮ ਚੌਥੇ (William IV)¹ ਵੱਲੋਂ ਸਿੰਘ ਸਾਹਿਬ ਰਣਜੀਤਸਿੰਘ ਜੀ ਲਈ ਸੁੰਦਰ ਘੋੜੇ ਭੇਟਾ ਲੈਕੇ ਆਇਆ ਅਤੇ ੨੦. ਮਈ ਨੂੰ ਮਹਾਰਾਜਾ ਦੇ ਦਰਬਾਰ ਵਿੱਚ ਲਹੌਰ ਹਾਜਿਰ ਹੋਇਆ. ਬਰਨਸ ੨੦. ਸਿਤੰਬਰ ਸਨ ੧੮੩੭ ਤੋਂ ੨੫ ਅਪ੍ਰੈਲ ੩੮ ਤਕ ਕਾਬੁਲ ਵਿੱਚ ਅੰਗ੍ਰੇਜ਼ੀ ਏਜੰਟ ਰਿਹਾ ਅਰ ਸਰ (Sir) ਪਦਵੀ ਪ੍ਰਾਪਤ ਕੀਤੀ. ੨. ਨਵੰਬਰ ਸਨ ੧੮੪੧ ਨੂੰ ਇਸ ਦਾ ਦੇਹਾਂਤ ਹੋਇਆ.
ਫਾਜਲ ਪਿੰਡ ਦਾ ਵਸਨੀਕ ਇੱਕ ਪ੍ਰੇਮੀ, ਜਿਸ ਨੇ ਦਸ਼ਮੇਸ਼ ਤੋਂ ਅਮ੍ਰਿਤ ਛਕਿਆ. ਇਹ ਧਰਮਵੀਰ ਆਨੰਦਪੁਰ ਦੇ ਜੰਗਾਂ ਵਿੱਚ ਵਡੀ ਬਹਾਦੁਰੀ ਨਾਲ ਲੜਿਆ.