ਰਾਮਹ੍ਰਿਦਯ. ਰਾਮਚੰਦ੍ਰ ਜੀ ਦਾ ਕੀਤਾ ਹਨੂਮਾਨ ਨੂੰ ਤਤ੍ਵ ਉਪਦੇਸ਼, ਜੋ ਅਧ੍ਯਾਤਮ ਰਾਮਾਇਣ ਵਿੱਚ ਹੈ.
nan
ਸੁਵਰਣਮ੍ਰਿਗ ਪਿੱਛੇ ਜਾਣ ਸਮੇਂ ਸੀਤਾ ਦੀ ਰਖ੍ਯਾ ਲਈ ਰਾਮ ਨਾਮ ਲੈਕੇ ਲਛਮਣ ਦ੍ਵਾਰਾ ਚਾਰੇ ਪਾਸੇ ਖਿੱਚੀ ਲੀਕ।¹ ੨. ਸੀਤਾ ਵਿਯੋਗ ਸਮੇਂ ਚਕਵੇ ਚਕਵੀ ਨੂੰ ਸੰਯੋਗੀ ਦੇਖਕੇ ਦੁਖੀ ਹੋਏ ਰਾਮਚੰਦ੍ਰ ਜੀ ਦੀ ਦੋਹਾਂ ਮੱਧ ਕੱਢੀ ਰੇਖਾ, ਜਿਸ ਤੋਂ ਉਹ ਰਾਤ੍ਰੀ ਸਮੇਂ ਇਕੱਠੇ ਨਾ ਹੋ ਸਕਣ. "ਚਕਈ ਭਲੋ ਹੈ ਜਾਂਤੇ ਰਾਮਰੇਖ ਮੇਟ ਨਿਸਿ ਪ੍ਰਿਯ ਸੰਗ ਪਾਵਈ." (ਭਾਗੁ ਕ)
ਅਮ੍ਰਿਤਸਰ ਜੀ ਦੇ ਪਾਸ ਖ਼ਾਲਸੇ ਦੀ ਬਣਾਈ ਇੱਕ ਰਾਉਣੀ (ਕੱਚੀ ਕੰਧਾਂ ਦੀ ਓਟ), ਜਿਸ ਵਿੱਚ ਵੇਲੇ ਕੁਵੇਲੇ ਵੈਰੀ ਦੇ ਹੱਲੇ ਤੋਂ ਬਚਾਉ ਹੋ ਜਾਇਆ ਕਰਦਾ ਸੀ. ਦੇਖੋ, ਰਾਮਗੜ੍ਹ। ੨. ਅਮ੍ਰਿਤਸਰ ਦੇ ਰਾਮਗੜ੍ਹ ਕਿਲੇ ਦੇ ਆਸ ਪਾਸ ਖ਼ਾਲਸਾ ਦਲ ਦੀ ਬੀਜੀ ਹੋਈ ਖੇਤੀ, ਜੋ ਗੁਰੂ ਕੇ ਲੰਗਰ ਅਰਥ ਹੋਇਆ ਕਰਦੀ ਸੀ। ੩. ਖ਼ਾ, ਮਾਰੂ ਖੇਤੀ, ਜਿਸ ਨੂੰ ਵਾਹਗੁਰੂ ਬੱਦਲਾਂ ਨਾਲ ਜਲ ਦਿੰਦਾ ਹੈ.
ਜਦ ਰਾਮਚੰਦ੍ਰ ਜੀ ਸੀਤਾ ਨੂੰ ਵਿਆਹਕੇ ਅਯੋਧ੍ਯਾ ਜਾ ਰਹੇ ਸੇ, ਤਾਂ ਰਾਹ ਵਿੱਚ ਰਾਮ (ਪਰਸ਼ੁਰਾਮ) ਨੇ ਰੌਲਾ ਆ ਮਚਾਇਆ. ਮੰਗਲ ਵਿੱਚ ਵਿਘਨ ਪਾ ਦਿੱਤਾ. ਹੁਣ ਝਗੜੇ ਉਪਦ੍ਰਵ ਬਲਵੇ ਆਦਿਕਾਂ ਲਈ "ਰਾਮਰੌਲਾ" ਸ਼ਬਦ ਵਰਤਿਆ ਜਾਂਦਾ ਹੈ.
nan
ਰਾਮਚੰਦ੍ਰ ਜੀ ਦੇ ਇਤਿਹਾਸ ਦਾ ਨਾਟਕ.
nan
ਰਾਮਚੰਦ੍ਰ ਜੀ ਦਾ ਤੀਰ. ਭਾਵ- ਅਮੋਘ ਸ਼ਸਤ੍ਰ, ਜਿਸ ਦਾ ਵਾਰ ਖਾਲੀ ਨਾ ਜਾਵੇ। ੨. ਵੈਦ੍ਯਕ ਅਨੁਸਾਰ ਪਾਰੇ ਗੰਧਕ ਆਦਿ ਦੇ ਮੇਲ ਤੋਂ ਬਣਾਇਆ ਰਸ, ਜੋ ਅਜੀਰਣ ਆਦਿ ਰੋਗ ਦੂਰ ਕਰਨ ਲਈ ਸਿੱਧ ਦਵਾਈ ਹੈ.
ਸੰਬੋਧਨ. ਹੇ ਰਾਮ! "ਰਾਮਾ, ਹਮ ਦਾਸਨ ਦਾਸ ਕਰੀਜੈ." (ਕਲਿ ਅਃ ਮਃ ੪) ੨. ਸੰਗ੍ਯਾ- ਪਾਰ ਬ੍ਰਹਮ. ਕਰਤਾਰ. ਦੇਖੋ, ਰਾਮ ੧. "ਰਾਮਾ ਰਮ ਰਾਮੋ ਪੂਜ ਕਰੀਜੈ." (ਕਲਿ ਅਃ ਮਃ ੪) ੩. ਸ਼੍ਰੀ ਗੁਰੂ ਨਾਨਕਦੇਵ ਜੀ ਦਾ ਨਾਨਾ, ਮਾਤਾ ਤ੍ਰਿਪਤਾ ਜੀ ਦਾ ਪਿਤਾ "ਸ਼੍ਰੀ ਨਾਨਕ ਜਨਨੀ ਪਿਤ ਰਾਮਾ। ਮਾਤੁਲ ਸ਼੍ਰੇਸਟ ਕ੍ਰਿਸਨਾ ਨਾਮਾ." (ਨਾਪ੍ਰ) ੪. ਸਤਿਗੁਰੂ ਨਾਨਕਦੇਵ ਦਾ ਇੱਕ ਆਤਮਗ੍ਯਾਨੀ ਸਿੱਖ। ੫. ਸ਼੍ਰੀ ਗੁਰੂ ਅਮਰਦੇਵ ਜੀ ਦਾ ਵਡਾ ਜਵਾਈ. ਸ਼੍ਰੀ ਗੁਰੂ ਰਾਮਦਾਸ ਜੀ ਦਾ ਸਾਂਢੂ. "ਇਕ ਕੋ ਪਤਿ ਰਾਮਾ ਤਿਸ ਨਾਮਾ। ਰਾਮਦਾਸ ਦੂਸਰਿ ਅਭਿਰਾਮਾ ॥" (ਗੁਪ੍ਰਸੂ) ੬. ਸਹਗਲ ਗੋਤ੍ਰ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨਦੇਵ ਦਾ ਸਿੱਖ ਸੀ। ੭. ਬਾਬਾ ਗੁਰਦਿੱਤਾ ਜੀ ਦਾ ਸਹੁਰਾ. ਦੇਖੋ, ਅਨੰਤੀ ਮਾਤਾ। ੮. ਭਾਈ ਗੁਰਬਖ਼ਸ਼ਸਿੰਘ ਜੀ (ਰਾਮਕੁੰਵਰ) ਦਾ ਇੱਕ ਸੇਵਕ, ਜੋ ਸਦਾ ਉਨ੍ਹਾਂ ਦੀ ਸੇਵਾ ਵਿੱਚ ਹਾਜਿਰ ਰਹਿਂਦਾ ਸੀ। ੯. ਫੂਲਵੰਸ਼ ਦਾ ਰਤਨ ਬਾਬਾ ਰਾਮ ਸਿੰਘ, ਜਿਸ ਦੀ ਸੰਤਾਨ ਪਟਿਆਲਾਪਤਿ ਹਨ. ਦੇਖੋ, ਫੂਲਵੰਸ਼। ੧੦. ਇੱਕ ਰੰਧਾਵਾ ਜੱਟ, ਜਿਸ ਨੇ ਲਹੌਰ ਦੇ ਹਾਕਿਮ ਖ਼ਾਨਬਹਾਦੁਰ ਪਾਸ ਮੁਖ਼ਬਰੀ ਕਰਕੇ ਅਨੇਕ ਸਿੱਖ ਫੜਵਾਏ। ੧੧. ਸੰ. ਸੁੰਦਰ ਇਸਤ੍ਰੀ। ੧੨. ਨਦੀ। ੧੩. ਹਿੰਗ। ੧੪. ਲੱਛਮੀ। ੧੫. ਰਾਧਾ। ੧੬. ਰੁਕਮਿਣੀ। ੧੭. ਚਿੱਟੀ ਛਮਕ ਨਮੋਲੀ। ੧੮. ਘੀ ਕੁਮਾਰ। ੧੯. ਗੇਰੂ। ੨੦. ਸ਼ਿੰਗਰਫ.
ਦੇਖੋ, ਰਾਮਾਯਣ. "ਰਾਮਾਇਣ ਕਰ ਭਾਰਤ ਭਾਰੇ." (ਭਾਗੁ)
ਵਿ- ਰਾਮ ਦਾ. ਕਰਤਾਰ ਦਾ. "ਰਾਮੁ ਜਪੈ, ਸੋਈ ਰਾਮਾਣਾ." (ਗਉ ਮਃ ੫) ੨. ਦੇਖੋ, ਰਾਮੇਆਣਾ.