Meanings of Punjabi words starting from ਚ

ਦੇਖੋ, ਚਿਖਾ। ੨. ਦੇਖੋ, ਚਿੱਤਾ.


ਦੇਖੋ, ਚਿਖਾ। ੨. ਦੇਖੋ, ਚਿੱਤਾ.


ਚੀਤਾ. ਦੇਖੋ, ਚਿਤ੍ਰਕ.


ਕ੍ਰਿ- ਚੇਤੇ ਲਿਆਉਣਾ. ਚਿੰਤਨ ਕਰਾਉਣਾ। ੨. ਦੂਜੇ ਦਾ ਮਨ ਆਪਣੇ ਵੱਲ ਲਿਆਉਣਾ. ਚਿੱਤ ਖਿੱਚ ਲੈਣਾ. "ਸ਼ਹਿਰ ਚਿਤਾਇ ਲਿਆਉ." (ਜਸਭਾਮ) ੩. ਫ਼ਕੀਰਾਂ ਦੇ ਸੰਕੇਤ ਵਿੱਚ ਮੰਗਣਾ.


ਸੰਗ੍ਯਾ- ਚਿੱਤ ਆਸ਼ਯ. ਹ੍ਰਿਦਯ ਸ੍‍ਥਲ. "ਜਿਨ ਹਰਿਪ੍ਰੀਤਿ ਚਿਤਾਸਾ." (ਗੌਡ ਮਃ ੪) ੨. ਚਿੱਤ- ਆਸ਼ਾ. ਮਨ ਦੀ ਇੱਛਾ. ਦਿਲੀ ਖ਼੍ਵਾਹਿਸ਼.


ਕ੍ਰਿ- ਚਿੱਤ ਧਾਰਣਾ. ਚਿੰਤਨ ਕਰਨਾ. "ਨਾਨਕ ਦਾਸ ਚਿਤਾਰਣਾ." (ਮਾਰੂ ਸੋਲਹੇ ਮਃ ੫)


ਚਿੰਤਨ ਕੀਤਾ. "ਸਾਧੁਸੰਗਿ ਹਰਿ ਹਰਿ ਨਾਮੁ ਚਿਤਾਰਾ." (ਟੋਡੀ ਮਃ ੫)


ਕ੍ਰਿ. ਵਿ- ਚਿੰਤਨ ਕਰੇ. "ਗੁਰਮੰਤ੍ਰੜਾ ਚਿਤਾਰਿ, ਨਾਨਕ ਦੁਖ ਨ ਥੀਵਈ." (ਵਾਰ ਗੂਜ ੨. ਮਃ ੫) ੨. ਸੰਗ੍ਯਾ- ਚਿੰਤਨ ਦੀ ਕ੍ਰਿਯਾ. ਧ੍ਯਾਨ। ੩. ਚਿੰਤਨਸ਼ਕਤਿ. "ਸਾਸਿ ਸਾਸਿ ਹਰਿ, ਦੇਹੁ ਚਿਤਾਰਿ." (ਭੈਰ ਮਃ ੫)