Meanings of Punjabi words starting from ਜ

ਸੰ. ਵ੍ਯ- ਕਦਾਚਿਤ. ਕਦੇ. ਜੇਕਦੀ। ੨. ਸ਼ਾਯਦ। ੩. ਸੰਗ੍ਯਾ- ਜਾਦੂ.


ਸੰ. ਸੰਗ੍ਯਾ- ਜਾਤੁ (ਜਾਦੂ) ਧਾਨ (ਰੱਖਣ ਵਾਲਾ) ਜਾਦੂਗਰ। ੨. ਰਾਖਸ. ਸੰਸਕ੍ਰਿਤ ਗ੍ਰੰਥਾਂ ਵਿੱਚ ਰਾਖਸ਼ਾਂ ਨੂੰ ਵਡਾ ਜਾਦੂਗਰ ਸਮਝਿਆ ਗਿਆ ਹੈ.


ਦੇਖੋ, ਜਾਤਲਜੰਬ.


ਜਾਂਦੇ, ਗਮਨ ਕਰਦੇ। ੨. ਜਾਣੇ. ਸਮਝੇ. "ਗੁਰਪ੍ਰਸਾਦਿ ਕਾਹੂ ਜਾਤੇ." (ਦੇਵ ਮਃ ੫) ੩. ਜਬ ਸੇ. ਜਬ ਤੇ. "ਜਾਤੇ ਸਾਧੂਸਰਣਿ ਗਹੀ। ਸਾਂਤਿ ਸਹਜ ਮਨਿ ਭਇਓ ਪ੍ਰਗਾਸਾ." (ਸਾਰ ਮਃ ੫) ੪. ਜਾਂ ਤੇ. ਜਿਸ ਸੇ. ਜਿਸ ਤੋਂ "ਹੋਇ ਜਾ ਤੇ ਤੇਰੈ ਨਾਇ ਵਾਸਾ." (ਸੋਹਿਲਾ) ੫. ਦੇਖੋ, ਯਾਂਤੇ.


ਗ੍ਯਾਤ ਕੀਤਾ. ਜਾਣਿਆ. "ਤੇਰਾ ਕੀਤਾ ਜਾਤੋ ਨਾਹੀ." (ਮੁੰਦਾਵਣੀ ਮਃ ੫) ੨. ਜਾਂਦਾ. "ਜਾਤੋ ਜਾਇ ਕਹਾਂ ਤੇ ਆਵੈ?" (ਗਉ ਮਃ ੧)


ਜਾਤਿ. "ਬਾਸੈ ਦ੍ਰੁਮ ਜਾਤ੍ਰ ਕੈ." (ਭਾਗੁ ਕ) ਵ੍ਰਿਕ੍ਸ਼੍‍ਜਾਤਿ ਮਾਤ੍ਰ ਨੂੰ ਸੁਗੰਧਿਤ ਕਰਦਾ ਹੈ। ੨. ਯਾਤ੍ਰਾ. "ਗਵਨ ਭਵਨ ਜਾਤ੍ਰ ਕਰਨ." (ਭੈਰ ਮਃ ੫. ਪੜਤਾਲ)


ਦੇਖੋ, ਯਾਤ੍ਰਾ. "ਭਈ ਸਫਲ ਜਾਤ੍ਰਾ." (ਧਨਾ ਅਃ ਮਃ ੫) ਇਸ ਥਾਂ ਜਾਤ੍ਰਾ ਤੋਂ ਭਾਵ ਮਨੁੱਖ ਦੇਹ ਵਿੱਚ ਜੀਉਣ ਵਿਤਾਉਣਾ ਹੈ.


ਸੰ. यात्रिन् ਵਿ- ਯਾਤ੍ਰਾ ਕਰਨ ਵਾਲਾ। ੨. ਸੰਗ੍ਯਾ- ਮੁਸਾਫ਼ਿਰ। ੩. ਜਿਲਾ ਸ਼ੇਖ਼ੂਪੁਰਾ, ਥਾਣਾ ਮਾਂਗਟਵਾਲਾ ਵਿੱਚ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਛਾਂਗਾ ਮਾਂਗਾ ਤੋਂ ਬਾਰਾਂ ਮੀਲ ਉੱਤਰ ਹੈ. ਇਸ ਥਾਂ ਗੁਰੂ ਅਰਜਨ ਦੇਵ ਜੀ ਵਿਰਾਜੇ ਹਨ. ਦੇਖੋ, ਜੰਭਰ.


ਦੇਖੋ, ਯਾਦ। ੨. ਫ਼ਾ. [زاد] ਜ਼ਾਦ. ਸੰਗ੍ਯਾ- ਪੈਦਾਇਸ਼. ਉਤਪੱਤੀ। ੩. ਬੇਟਾ ਅਥਵਾ ਬੇਟੀ। ੪. ਵਿ- ਪੈਦਾ ਹੋਇਆ. ਐਸੀ ਦਸ਼ਾ ਵਿੱਚ ਇਹ ਕਿਸੇ ਸ਼ਬਦ ਦੇ ਪਿੱਛੇ ਆਉਂਦਾ ਹੈ, ਜੈਸੇ- ਖਾਨਹਜ਼ਾਦ। ੫. ਅ਼. ਸੰਗ੍ਯਾ- ਸਫ਼ਰਖ਼ਰਚ.


ਅ਼. [جادہ] ਸੰਗ੍ਯਾ- ਰਸਤਾ. ਮਾਰਗ। ੨. ਵਿ- ਜਣਿਆ ਹੋਇਆ. ਦੇਖੋ, ਜਾਦਾ ੧.