ਵਰਣਨ ਕਰਦੇ ਹਾਂ. "ਹਮ ਤੁਛ ਕਰਿ ਕਰਿ ਬਰਨਥੇ." (ਕਲਿ ਮਃ ੪)
ਦੇਖੋ, ਬਰਣਨ. "ਮਹਿਮਾ ਨਾਮ ਕਹਾ ਲਉ ਬਰਨਉ." (ਸੋਰ ਮਃ ੯)
nan
ਦੇਖੋ, ਬਰਣਾ। ੨. ਜਲਣਾ. ਬਲਣਾ. ਸੜਨਾ. "ਮਰੇ ਬਰੌਂਗੀ ਜਾਇ." (ਚਰਿਤ੍ਰ ੫੨) ੩. ਵਰਣਾ. ਵਿਆਹੁਣਾ. ਵਰ ਧਾਰਨ ਕਰਨਾ। ੪. ਸੰਗ੍ਯਾ- ਇੱਕ ਪਲਾਸ ਦੀ ਜਾਤਿ ਦਾ ਬਿਰਛ ਜਿਸ ਦੇ ਪੀਲੇ ਫੁੱਲ ਲਗਦੇ ਹਨ, ਪੱਤੇ ਗੋਂਦਣੀ ਜੇਹੇ ਹੁੰਦੇ ਹਨ. ਇਸ ਦੀ ਲੱਕੜ ਬਹੁਤ ਹਲਕੀ ਹੁੰਦੀ ਹੈ.
ਸੰਗ੍ਯਾ- ਵਰ੍ਣ (ਅੱਖਰਾਂ) ਦੀ ਆਵਲੀ (ਪੰਕ੍ਤਿ). ਅੱਖਰਾਂ ਦੀ ਸਤਰ। ੨. ਕਿਸੇ ਬੋਲੀ (ਭਾਸਾ) ਦੀ ਵਰਣਮਾਲਾ, ਜੈਸੇ- ਪੰਜਾਬੀ ਦੀ ਪੈਂਤੀ.
ਸੰ. ਵਰਣ. ਪੂਜਨ. ਮੰਤ੍ਰਜਪ. "ਪੜ੍ਹੈਂ ਯਾਹਿ ਬਿਧਿ ਸੋਂ ਕਰੈਂ ਹੋਮ ਬਰਨੀ." (ਸਲੋਹ) ੨. ਬਰੁਨੀ. ਅੱਖ ਦੀ ਪਲਕ. "ਜਲ ਕੀ ਬੰਦੂ ਵਿਲੋਚਨ ਬਰਨੀ." (ਗੁਪ੍ਰਸੂ)
T. Bernier. ਇਹ ਫ੍ਰਾਂਸ ਦਾ ਵੈਦ੍ਯ ਸਨ ੧੬੫੮ ਵਿੱਚ ਆਪਣੇ ਦੇਸ਼ ਦਾ ਏਜੈਂਟ ਹੋਕੇ ਭਾਰਤ ਵਿੱਚ ਆਇਆ. ਮੁਹੰਮਦਸ਼ਫ਼ੀ (ਦਾਨਿਸ਼ਮੰਦ ਖ਼ਾਂਨ) ਦੀ ਮਾਰਫਤ ਇਸ ਦਾ ਮੁਗਲ ਬਾਦਸ਼ਾਹ ਦੇ ਦਰਬਾਰ ਵਿੱਚ ਦਖ਼ਲ ਹੋ ਗਿਆ. ਇਸ ਨੇ ਸਨ ੧੬੬੪ ਵਿੱਚ ਔਰੰਗਜ਼ੇਬ ਨਾਲ ਕਸ਼ਮੀਰ ਦੀ ਯਾਤ੍ਰਾ ਕੀਤੀ. ਬਰਨੀਅਰ ਨੇ ਅੱਖੀਂ ਦੇਖੇ ਹਾਲ ਜੋ ਲਿਖੇ ਹਨ, ਉਹ ਪੜ੍ਹਨ ਯੋਗ੍ਯ ਹਨ. ਇਹ ਵਿਦ੍ਵਾਨ ਸਨ ੧੬੬੮ ਵਿੱਚ ਆਪਣੇ ਦੇਸ਼ ਵਾਪਿਸ ਪਹੁਚਿਆ ਅਤੇ ਸਨ ੧੬੮੮ ਵਿੱਚ ਪੈਰਿਸ ਮੋਇਆ.
ਵਰਣਨ ਕਰਦਾ ਹੈ. ਵਰਣਨ ਕਰਦੇ ਹਾਂ.
ਵਰੁਣ ਦੇਵਤਾ ਦਾ ਦੂਤ. ਵਰੁਣ ਗਣ. "ਆਇ ਪਰ੍ਯੋ ਜਲ ਮੇ ਬਰਨੰਗਜ." (ਕ੍ਰਿਸਨਾਵ)
ਫ਼ਾ. [برف] ਸੰਗ੍ਯਾ- ਠੰਢ ਦੇ ਅਸਰ ਨਾਲ ਜਮਿਆ ਹੋਇਆ ਜਲ. ਹਿਮ. ਯਖ਼.
nan
nan