Meanings of Punjabi words starting from ਮ

ਮਨ ਵਾਣੀ ਅਤੇ ਦੇਹ ਦੀ ਕ੍ਰਿਯਾ.


ਦਿਲ ਜ਼ੁਬਾਨ ਅਤੇ ਸਰੀਰ ਦੀ ਕ੍ਰਿਯਾ. "ਮਨ ਬਚਕਰਮ ਅਰਾਧੇ ਕਰਤਾ." (ਮਾਰੂ ਸੋਲਹੇ ਮਃ ੫)


ਮਨ ਵਾਣੀ ਅਤੇ ਕ੍ਰਿਯਾ ਦ੍ਵਾਰਾ. "ਮਨ ਬਚਕ੍ਰਮਿ ਰਾਮ ਨਾਮੁ ਚਿਤਾਰੀ." (ਰਾਮ ਅਃ ਮਃ ੫)


ਵਿ- ਮਨਵਾਂਛਿਤ. ਮਨ ਲੋੜੀਂਦਾ "ਮਨਬਾਂਛਤ ਫਲ ਮਿਲੇ." (ਸੋਰ ਮਃ ੫) "ਮਨਬੰਛਤ ਫਲ ਪਾਈਐ." (ਗਉ ਮਃ ੫)