nan
ਵਿ- ਕਿਰ੍ਮਨ੍. ਕਰਮੀ। ੨. ਕਰ੍ਮਣਯ ਕਰਮ ਕਰਨ ਵਿਚ ਲਾਇਕ਼. ਕਰਮ ਕਰਨ ਯੋਗ੍ਯ ੩. ਸੰਗ੍ਯਾ- ਕਰ੍ਮਨ੍. ਕਰਮ. ਕ੍ਰਿਯਾ. ਕੰਮ.
nan
ਵਿ- ਵਿਹਾਰ ਅਤੇ ਪਰਮਾਰਥ. "ਕਰਮ ਧਰਮ ਕੀ ਸਾਰ ਨ ਜਾਣੈ, ਸੁਰਤਿ ਮੁਕਤਿ ਕਿਉ ਪਾਈਐ." (ਆਸਾ ਮਃ ੧)
ਦੇਖੋ, ਕਰਮਣਾ. "ਮਨਸਾ ਬਾਚਾ ਕਰਮਨਾ ਮੈ ਦੇਖੇ ਦੋਜਕ ਜਾਤ." (ਮਾਰੂ ਕਬੀਰ)
ਸੰ. कर्म्मनाशा ਸ਼ਾਹਬਾਦ ਜਿਲੇ ਦੇ ਕੈਮੋਰ ਪਹਾੜ ਤੋਂ ਨਿਕਲੀ ਇੱਕ ਨਦੀ, ਜੋ ਮਿਰਜ਼ਾਪੁਰ, ਗਾਜ਼ੀਪੁਰ ਆਦਿਕ ਜ਼ਿਲਿਆਂ ਵਿੱਚਦੀਂ ੧੪੬ ਮੀਲ ਵਹਿੰਦੀ ਹੋਈ ਚੌਸਾ ਪਾਸ ਗੰਗਾ ਵਿੱਚ ਜਾ ਮਿਲਦੀ ਹੈ. ਪੁਰਾਣਕਥਾ ਹੈ ਕਿ ਇਹ ਨਦੀ ਤ੍ਰਿਸ਼ੰਕੁ ਦੀ ਲਾਲਾਂ ਤੋਂ ਉਪਜੀ ਹੈ. ਕਈਆਂ ਨੇ ਲਿਖਿਆ ਹੈ ਕਿ ਰਾਵਣ ਦੇ ਮੂਤ੍ਰ ਤੋਂ ਬਣੀ ਹੈ. ਹਿੰਦੂਮਤਾਵਲੰਬੀ ਇਸ ਵਿੱਚ ਇਸਨਾਨ ਕਰਨ ਤੋਂ ਸ਼ੁਭ ਕਰਮਾਂ ਦਾ ਨਾਸ਼ ਮੰਨਦੇ ਹਨ. "ਚਲਤ ਚਲਤ ਕ੍ਰਮਨਾਸਾ ਸਲਤਾ। ਤਹਾਂ ਆਇ ਹੇਰ੍ਯੋ ਜਲ ਚਲਤਾ." (ਗੁਪ੍ਰਸੂ) ਗੁਰੂ ਤੇਗਬਹਾਦੁਰ ਸਾਹਿਬ ਨੇ ਇਹ ਭਰਮ ਦੂਰ ਕਰਨ ਲਈ ਇਸ ਨਦੀ ਵਿੱਚ ਸਨਾਨ ਕੀਤਾ ਸੀ.
ਕਰਮ (ਕ੍ਰਿਯਾ) ਅਨੁਸਾਰ ਨਾਮ ਦੀ ਕਲਪਨਾ. ਕ੍ਰਿਯਾ ਅਨੁਸਾਰ ਪਈ ਹੋਈ ਅੱਲ. "ਕਰਮਨਾਮ ਬਰਨਤ ਸੁਮਤਿ." (ਜਾਪੁ)
ਸ਼ੁਭ ਕਰਮ ਰੂਪ ਬਿਰਛ.
ਕੰਮ ਦਾ ਨਤੀਜਾ.
nan
ਕਰਮਬੱਧ. ਕਰਮਾਂ ਕਰਕੇ ਬੱਧਾ ਹੋਇਆ. "ਕਰਮਬਧ ਤੁਮ ਜੀਉ ਕਹਿਤ ਹੌ." (ਗੌਂਡ ਕਬੀਰ) ੨. ਕਰਮਾਂ ਦਾ ਬਧ (ਨਾਸ਼).
ਸੰ. कर्म्मविधातृ ਵਿ- ਕਰਮਾਂ ਦੇ ਕਾਇਦੇ ਬਣਾਉਣ ਵਾਲਾ. ਕਰਤਾਰ. "ਸਭਨਾ ਕਾ ਦਾਤਾ ਕਰਮਬਿਧਾਤਾ." (ਆਸਾ ਛੰਤ ਮਃ ੧)