Meanings of Punjabi words starting from ਚ

ਚਿਤਾਰਕੇ. ਸਿਮਰਕੇ. "ਹਰਿਜਨੁ ਜੀਵੈ ਨਾਮੁ ਚਿਤਾਰੀ." (ਗਉ ਮਃ ੫)


ਸੰਗ੍ਯਾ- ਚਿੰਤਨ ਕਰਾਉਣ ਦੀ ਕ੍ਰਿਯਾ. ਸੂਚਨਾ. ਚੇਤੇ ਕਰਾਉਣ ਦਾ ਭਾਵ.


ਸੰਗ੍ਯਾ- ਚਿੱਤਣ (ਚਿਤ੍ਰ) ਦੀ ਕ੍ਰਿਯਾ. "ਦੁਯਾ ਕਾਗਲੁ ਚਿਤਿ ਨ ਜਾਣਦਾ." (ਸ੍ਰੀ ਮਃ ੫) ਕਰਤਾਰ ਦੀ ਮਹਿਮਾ ਤੋਂ ਛੁੱਟ ਦੂਜਾ ਕਾਗਜ਼ ਲਿਖਣਾ ਨਹੀਂ ਜਾਣਦਾ। ੨. ਚਿੱਤ ਵਿੱਚ, ਚਿੱਤ ਅੰਦਰ, "ਹਰਿਨਾਮੁ ਚਿਤਿ ਨ ਆਵਈ." (ਮਲਾ ਅਃ ਮਃ ੩) ੩. ਸੰ. ਚਿਤਾ. ਚਿਖਾ। ੪. ਸਮੂਹ. ਢੇਰ। ੫. ਚਿਣਾਈ. ਇੱਟ ਪੱਥਰ ਆਦਿ ਦੇ ਚਿਣਨ ਦੀ ਕ੍ਰਿਯਾ। ੬. ਚੈ- ਤਨ੍ਯਤਾ।੭ ਦੁਰਗਾ। ੮. ਦੇਖੋ, ਡਾਕੀ ੩.। ੯. ਨਿਰਵਿਕਲਪ ਗ੍ਯਾਨ.


ਸੰ. ਸੰਗ੍ਯਾ- ਪ੍ਰਸਿੱਧੀ. ਸ਼ੁਹਰਤ। ੨. ਬੁੱਧਿਵ੍ਰਿੱਤਿ। ੩. ਦਲੀਲ. ਯੁਕ੍ਤਿ। ੪. ਤਜਵੀਜ਼. ਬ੍ਯੋਂਤ। ੫. ਭਕ੍ਤਿ. ਸ਼੍ਰੱਧਾ.


ਸੰਗ੍ਯਾ- ਚਿਤੇਰਾ. ਚਿੱਤਣ ਵਾਲਾ. ਚਿਤ੍ਰਕਾਰ। ੨. ਕਾਠ ਪੱਥਰ ਆਦਿ ਉੱਤੇ ਟਕਾਈ ਦਾ ਕੰਮ ਕਰਨ ਵਾਲਾ. "ਦਿਪੈਂ ਚਾਰ ਪਾਏ। ਚਿਤੀਸੰ ਬਨਾਏ." (ਗੁਵਿ ੧੦) ੩. ਚਿੱਤ- ਈਸ਼. ਮਨ ਦਾ ਸ੍ਵਾਮੀ. ਅੰਤਹਕਰਣ ਦਾ ਪ੍ਰੇਰਕ ਆਤਮਾ.


ਚਿਤ੍ਰਿਤ ਕੀਤੇ. ਰੰਗੇ ਹੋਏ. "ਚਿਤੇ ਦਿਸਹਿ ਧਉਲਹਰ." (ਸ੍ਰੀ ਅਃ ਮਃ ੧)


ਚੇਤੇ ਹਾਂ. ਯਾਦ ਹਾਂ. ਚਿੱਤ ਵਿੱਚ ਆਈ ਹਾਂ. "ਹਉ ਕਿਸ ਚਿਤੇਹੀਆ?" (ਜੈਤ ਛੰਤ ਮਃ ੫)