Meanings of Punjabi words starting from ਜ

ਯਾਦਵ. ਯਦੁਵੰਸ਼ੀ. "ਕ੍ਰਿਸਨ ਜਾਦਮ ਭਇਆ." (ਵਾਰ ਆਸਾ)


ਯਾਦਵਰਾਜ ਕ੍ਰਿਸਨਦੇਵ। ੨. ਪਾਰਬ੍ਰਹਮ. ਕਰਤਾਰ.¹ "ਹੀਨੜੀ ਜਾਤਿ ਮੇਰੀ, ਜਾਦਮਰਾਇਆ!" (ਭੈਰ ਨਾਮਦੇਵ)


ਦੇਖੋ, ਯਾਦਵ.


ਯਾਦਵਾਂ ਦੀ. "ਬਹੁਤ ਸੈਨ ਹਨ ਜਾਦਵੀ." (ਕ੍ਰਿਸਨਾਵ)


ਯਾਦਵ- ਈਸ਼. ਯਾਦਵੇਸ਼ ਕ੍ਰਿਸ੍ਨ ਜੀ.


ਫ਼ਾ. [زادہ] ਜ਼ਾਦਹ. ਵਿ- ਜਾਤ. ਜਣਿਆ- ਹੋਇਆ. ਜਿਵੇਂ- ਅਮੀਰਜ਼ਾਦਾ। ੨. ਅ਼. [زیادہ] ਜ਼੍ਯਾਦਹ. ਬਹੁਤ ਅਧਿਕ। ੩. ਦੇਖੋ, ਜਾਦਹ.


ਫ਼ਾ. [زادوُ] ਸੰਗ੍ਯਾ- ਇੰਦ੍ਰਜਾਲ. ਇਤ਼ਲਸ੍‍ਮ। ੨. ਮੰਤ੍ਰਯੰਤ੍ਰ. ਟੂਣਾ.


ਸੰਗ੍ਯਾ- ਇੰਦ੍ਰਜਾਲ ਕਰਨ ਵਾਲਾ। ੨. ਮੰਤ੍ਰ ਮੰਤ੍ਰ ਕਰਤਾ.


ਦੇਖੋ, ਯਾਦਵ.