Meanings of Punjabi words starting from ਨ

ਸੰਗ੍ਯਾ- ਨਾਲਾ. ਜਲ ਦਾ ਛੋਟਾ ਪ੍ਰਵਾਹ। ੨. ਇਜ਼ਾਰਬੰਦ. "ਨਾਰਾ ਕੋ ਹੋਛਾ ਘਨੋ." (ਚਰਿਤ੍ਰ ੧੯੪) ੩. ਅ਼. [نعرہ] ਨਅ਼ਰਹ. ਉੱਚਧੁਨਿ. ਲਲਕਾਰਾ. ਸਿੰਘ ਨਾਦ.


ਦੇਖੋ, ਨਾਰਾਯਣ। ੨. ਕਰਤਾਰ, ਪਾਰਬ੍ਰਹਮ. "ਨਾਰਾਇਣ ਸਭ ਮਾਹਿ ਨਿਵਾਸ." (ਗੌਂਡ ਮਃ ੫) "ਨਾਰਾਇਣ ਨਰਹਰਿ ਦਇਆਲ." (ਰਾਮ ਮਃ ੫)#"ਨਾਰਾਇਣੁ ਸੁਪ੍ਰਸੰਨ ਹੋਏ." (ਬਸੰ ਨਾਮਦੇਵ)#"ਨਾਰਾਇਨ ਨਰਪਤਿ ਨਮਸਕਾਰੰ." (ਕਾਨ ਮਃ ੫)#੩. ਅ਼ਰਕ਼ਸਾਜ਼. ਨਾਰ (ਅ਼ਰਕ਼) ਸ਼ਰਬਤ ਆਦਿ ਦਵਾਈਆਂ ਬਣਾਉਣ ਵਾਲਾ. ਦੇਖੋ, ਨਾਰ ੫. "ਆਪੇ ਵੈਦੁ ਆਪਿ ਨਾਰਾਇਣੁ." (ਵਾਰ ਰਾਮ ੨. ਮਃ ੫) ਆਪ ਵੈਦ ਹੈ, ਆਪ ਦਵਾਸਾਜ਼ ਹੈ.


ਦੇਖੋ, ਨਾਰਾਯਣਦਾਸ.


ਸੰ. ਸੰਗ੍ਯਾ- ਉਹ ਤੀਰ, ਜਿਸ ਦੇ ਕਾਨੀ ਦੀ ਥਾਂ ਲੋਹੇ ਦੀ ਡੰਡੀ ਹੋਵੇ ਅਰ ਪੰਜ ਪੰਖ (ਖੰਭ) ਹੋਣ। ੨. ਇੱਕ ਛੰਦ. ਕਈ ਥਾਈਂ ਨਰਾਚ ਦੀ ਥਾਂ ਨਾਰਾਚ ਸਿਰਲੇਖ ਦੇਖੀਦਾ ਹੈ, ਪਰ ਨਾਰਾਚ ਛੰਦ ਜੁਦਾ ਹੈ, ਜਿਸ ਦਾ ਲੱਛਣ ਹੈ- ਚਾਰ ਚਰਣ, ਪ੍ਰਤਿ ਚਰਣ ਦੋ ਨਗਣ ਅਤੇ ਚਾਰ ਰਗਣ. ,  , , , . ਨੌ ਨੌ ਅੱਖਰਾਂ ਪੁਰ ਵਿਸ਼੍ਰਾਮ. ਇਸ ਦਾ ਨਾਮ "ਮਹਾਮਾਲਿਕਾ" ਭੀ ਹੈ.#ਉਦਾਹਰਣ-#ਕਰਤ ਨਰ ਸਦਾ ਰੁਚੀ, ਧਰ੍‍ਮ ਕੇ ਕਰ੍‍ਮ ਪ੍ਰੇਮ ਸੇ,#ਜਗਤ ਮਹਿ ਸੁਖੀ ਰਹੈ, ਅੰਤ ਕੋ ਮੋਖ ਹ੍ਵੈ ਨੇਮ ਸੇ. ×××


ਆਦਮੀਖਾਣੀ. ਯੋਗਿਨੀ. ਪਿਸ਼ਾਚਨੀ. ਡਾਇਣ. ਡਾਕਿਨੀ.


ਦੇਖੋ, ਨਰਾਚ ੨. ਫ਼ਾ. [ناراض] ਨਾਰਾਜ. ਵਿ- ਅਪ੍ਰਸੰਨ. ਨਾਖ਼ੁਸ਼.


ਸੰ. ਨਰਾਂ (ਮਨੁੱਖਾਂ) ਦਾ ਸਮੁਦਾਯ ਨਾਰ, ਉਹ ਹੈ ਅਯਨ (ਘਰ) ਜਿਸ ਦਾ. ਅਰਥਾਤ ਸਭ ਨਰਾਂ ਵਿੱਚ ਨਿਵਾਸ ਕਰਤਾ। ੨. ਨਰ (ਕਰਤਾਰ) ਤੋਂ ਪੈਦਾ ਹੋਏ ਤੱਤ ਨਾਰ, ਉਹੀ ਹਨ ਘਰ ਜਿਸ ਦਾ ਅਰਥਾਤ ਤੱਤਾਂ ਵਿੱਚ ਵ੍ਯਾਪਕ ਰੂਪ.#नराजातानि तत्त्वानि नाराणीति विदुर्बुधाः#तान्येवायनं यस्य तेन नारायणः स्मृतः#(ਮਹਾਭਾਰਤ)#੩. ਨਰ (ਬ੍ਰਹਮ) ਦੇ ਪੁਤ੍ਰ ਜਲ ਹਨ ਨਾਰ, ਉਹ ਪੂਰਵਕਾਲ ਵਿੱਚ ਹਨ ਘਰ ਜਿਸ ਦਾ, ਉਹ ਨਾਰਾਯਣ.#आपो नारा इति प्रोक्ता आपोवै नरसूनवः#ता वदस्पायनं पूर्वं तेन नारायणः स्मृतः#(ਮਨੂ)#੪. ਜਲਜੰਤੁ. ਪਾਣੀ ਵਿੱਚ ਰਹਿਣ ਵਾਲਾ ਜੀਵ. "ਨਾਰਾਯਣ ਕੱਛ ਮੱਛ ਤਿੰਦੂਆਂ ਕਹਿਤ ਸਭ." (ਅਕਾਲ ੫. ਦੇਖੋ, ਨਾਰਾਇਣ.


ਇਹ ਮਹਾਤਮਾ ਬਾਬਾ ਸਰੂਪ ਸਿੰਘ ਸਾਹਿਬ ਦੇ ਪੋਤੇ, ਬਾਬਾ ਗੁਰਦਯਾਲੁ ਸਿੰਘ ਜੀ ਦੇ ਬੇਟੇ ਸਨ. ਇਨ੍ਹਾਂ ਦਾ ਜਨਮ ਸਾਊਣ ਸੁਦੀ ੧੦. ਸੰਮਤ ੧੮੯੮ ਨੂੰ ਪਿੰਡ ਪਿੱਥੋ ਨਾਭੇ ਦੇ ਇਲਾਕੇ ਵਿੱਚ ਹੋਇਆ. ਆਪ ਦਾਦਾ ਜੀ ਦੇ ਦੇਹਾਂਤ ਪਿੱਛੋਂ ਸੰਮਤ ੧੯੧੮ ਵਿੱਚ ਗੁਰਦ੍ਵਾਰਾ ਬਾਬਾ ਅਜਾਪਾਲ ਸਿੰਘ ਜੀ ਦੇ ਮਹੰਤ ਥਾਪੇ ਗਏ. ਇਸ ਅਧਿਕਾਰ ਨੂੰ ਪਾਕੇ ਆਪ ਨੇ ਜੋ ਗੁਰਮਤ ਦਾ ਪ੍ਰਚਾਰ ਕੀਤਾ ਸੋ ਸ਼ਲਾਘਾ ਯੋਗ ਹੈ. ਆਪ ਨੇ ਹਜ਼ਾਰਾਂ ਪ੍ਰਾਣੀਆਂ ਨੂੰ ਅਮ੍ਰਿਤ ਛਕਾ ਅਤੇ ਗੁਰਬਾਣੀ ਕੰਠ ਕਰਾ ਨਾਮ ਦੇ ਰਸੀਏ ਬਣਾ ਗੁਰਮੁਖ ਪਦਵੀ ਦੇ ਅਧਿਕਾਰੀ ਕੀਤਾ.#ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦਾ ਸਾਰਾ ਪਾਠ ਆਪ ਦੇ ਕੰਠਾਗ੍ਰ ਸੀ. ਹਰ ਮਹੀਨੇ ਚਾਰ ਪਾਠ ਆਪ ਨੇਮ ਨਾਲ ਕਰਦੇ ਸਨ. ਤਿੰਨ ਬਾਰ ਆਪ ਨੇ ਇਕੱਲਿਆਂ ਇੱਕ ਆਸਨ ਬੈਠਕੇ 'ਅਤਿ ਅਖੰਡ ਪਾਠ' ਕੀਤਾ. ਇੱਕ ਪਾਠ ਮਹਾਰਾਜਾ ਹੀਰਾਸਿੰਘ ਸਾਹਿਬ ਨਾਭਾਪਤੀ ਨੇ ਪ੍ਰੇਮ ਭਾਵ ਨਾਲ ਸੁਣਿਆ. ਮਹਾਰਾਜਾ ਨੇ ਪਾਠ ਦੇ ਭੋਗ ਤੇ ਜਾਗੀਰ ਦੇਣ ਦੀ ਇੱਛਾ ਪ੍ਰਗਟ ਕੀਤੀ, ਪਰ ਬਾਬਾ ਜੀ ਨੇ ਪਾਠ ਦੀ ਭੇਟਾ ਅੰਗੀਕਾਰ ਨਾ ਕੀਤੀ. ਜਦ ਪਾਠ ਸਮਾਪਤ ਕਰਕੇ ਬਾਬਾ ਜੀ ਪਾਲਕੀ ਵਿੱਚ ਬੈਠਕੇ ਡੇਰੇ ਨੂੰ ਜਾਣ ਲੱਗੇ, ਤਦ ਮਹਾਰਾਜਾ ਹੀਰਾ ਸਿੰਘ ਜੀ ਨੇ ਪਾਲਕੀ ਦੇ ਇੱਕ ਕਹਾਰ ਨੂੰ ਹਟਾਕੇ ਆਪਣੇ ਕੰਨ੍ਹੇ ਤੇ ਪਾਲਕੀ ਉਠਾਈ.#ਬਾਬਾ ਜੀ ਅੱਠ ਪਹਿਰ ਵਿੱਚ ਕੇਵਲ ਚਾਰ ਪੰਜ ਘੰਟੇ ਆਰਾਮ ਕਰਦੇ, ਬਾਕੀ ਸਾਰਾ ਸਮਾਂ ਨਾਮ- ਸਿਮਰਣ ਵਿੱਚ ਵਿਤਾਉਂਦੇ. ਆਪ ਦਾ ਅਤੁੱਟ ਲੰਗਰ ਸਭ ਲਈ ਹਰ ਵੇਲੇ ਵਰਤਦਾ ਰਹਿੰਦਾ. ਗੁਰਸਿੱਖਾਂ ਦੀ ਆਪਣੇ ਹੱਥੀਂ ਸੇਵਾ ਕਰਨੀ ਉਨ੍ਹਾਂ ਦਾ ਸਭ ਤੋਂ ਪਿਆਰਾ ਕਰਮ ਸੀ.#ਬਾਬਾ ਨਾਰਾਯਣ ਸਿੰਘ ਜੀ ਦਾ ਚਲਾਣਾ ੨੦. ਵੈਸਾਖ ਸੰਮਤ ੧੯੭੩ ਨੂੰ ਨਾਭੇ ਹੋਇਆ, ਇਨ੍ਹਾਂ ਦੀ ਥਾਂ ਇਨ੍ਹਾਂ ਦੇ ਛੋਟੇ ਸੁਪੁਤ੍ਰ ਬਾਬਾ ਬਿਸ਼ਨ ਸਿੰਘ ਜੀ ਮਹੰਤ ਪਦਵੀ ਤੇ ਸੁਸ਼ੋਭਿਤ ਹੋਏ.#ਬਾਬਾ ਨਾਰਾਯਣਸਿੰਘ ਜੀ ਦਾ ਵੰਸ਼ਬਿਰਛ ਇਹ ਹੈ:-:#ਬਾਬਾ ਨੌਧਸਿੰਘ ਜੀ#।#ਜਃ ਸੰਮਤ ੧੮੪੦ਬਾਬਾ ਸਰੂਪਸਿੰਘ ਜੀ ਦੇਃ ਸੰਮਤ ੧੯੧੮#।#ਜਃ ੧੮੬੮ਬਾਬਾ ਗੁਰਦਯਾਲੁਸਿੰਘ ਜੀ ਦੇਃ ੧੯੦੩#।#ਜਃ ੧੮੯੮ਬਾਬਾ ਨਾਰਾਯਣਸਿੰਘ ਜੀ ਦੇਃ ੧੯੭੩#।#।