Meanings of Punjabi words starting from ਭ

ਸੰ. ਭੁਜੰਗ ਅਤੇ ਭੁਜੰਗਮ. ਭੁਜ (ਟੇਢਾ) ਗਮਨ ਕਰਨ ਵਾਲਾ, ਸਰਪ. "ਜਿਉ ਕਾਂਚੁਰੀ ਭੁਯੰਗ." (ਸ. ਕਬੀਰ) "ਬਿਰਹੁ ਭੁਯੰਗਮ ਮਨਿ ਬਸੈ." (ਸ. ਕਬੀਰ)


ਸੰ. ਭਰ੍‍ਜਨ. ਭੁੰਨਣਾ. "ਭੁਰਜੇ ਦਾਨੇ ਕਛੁਕ ਤਯਾਰੀ." (ਨਾਪ੍ਰ)


ਵਿ- ਭੁਰ੍‌ਜਿਤ. ਭੁੰਨਿਆ ਹੋਇਆ। ੨. ਭੁਰਭੁਰਾ. ਆਸਾਨੀ ਨਾਲ ਟੁੱਟਣ ਵਾਲਾ.


ਕ੍ਰਿ- ਭੂ- ਰੇਣੁ- ਹੋਣਾ. ਖਿੰਡਕੇ ਡਿਗਣਾ. ਬੋੱਦਾ ਹੋਣਾ.


ਦੇਖੋ, ਭੁੜਥਾ.


ਦੇਖੋ, ਭੁਰਜੂ ੨.