Meanings of Punjabi words starting from ਮ

ਵਿ- ਮਨਭਾਉਂਦਾ। ੨. ਮਨਭਾਵਨ. ਦਿਲ ਨੂੰ ਪਿਆਰਾ ਲੱਗਣ ਵਾਲਾ ਪ੍ਰੀਤਮ. "ਆਯੋ ਨਹੀਂ ਮਨਭਾਯੋ ਤਹੀਂ." (ਕ੍ਰਿਸਨਾਵ)


ਦੇਖੋ, ਮਨਭਾਯੋ.


ਸੰਗ੍ਯਾ- ਚਿੱਤ ਦਾ ਧ੍ਯਾਨ. ਮਨ ਦੀ ਰੁਚੀ। ੨. ਵਿ- ਮਨਭਾਉਂਦਾ.


ਵਿ- ਜਿਸ ਦਾ ਦਿਲ ਟੁੱਟਗਿਆ ਹੈ. ਢਹੇ ਮਨ ਵਾਲਾ। ੨. ਸੰਗ੍ਯਾ- ਦਿਲ ਦਾ ਢਹਿਣਾ। ੩. ਉਪਰਾਮਤਾ. ਲਾਪਰਵਾਹੀ. "ਤਿਚਰੁ ਬਾਹ ਨ ਪਾਵਈ, ਜਿਚਰੁ ਸਹਿਬ ਸਿਉ ਮਨਭੰਗੈ." (ਵਾਰ ਮਾਰੂ ੨. ਮਃ ੫)


ਫ਼ਾ. [منم] ਮਨ- ਅਮ ਦਾ ਸੰਖੇਪ. ਮੈਂ ਹਾਂ.


ਸੰਗ੍ਯਾ- ਮਨ ਦਾ ਥਾਪਿਆ ਨਿਯਮ।#੨. ਮਨ ਦੀ ਇੱਛਾ. ਗੁਰੂ ਅਤੇ ਧਰਮਗ੍ਰੰਥ ਦੇ ਵਿਰੁੱਧ ਆਪਣੇ ਮਨਭਾਉਂਦਾ ਥਾਪਿਆ ਨੇਮ ਅਤੇ ਨਿਸ਼ਚਾ. "ਮਨਮਤਿ ਝੂਠੀ, ਸਚਾ ਸੋਈ." (ਗਉ ਅਃ ਮਃ ੧)


ਵਿ- ਮਨਮਤ ਧਾਰਨ ਵਾਲਾ. ਗੁਰਮਤ ਦੇ ਵਿਰੁੱਧ ਕੰਮ ਕਰਨ ਵਾਲਾ. ਦੇਖੋ, ਮਨਮਤ.