Meanings of Punjabi words starting from ਖ

ਫ਼ਾ. ਖ਼ੁਦਾਵੰਦਗਾਰ. ਦੇਖੋ, ਖੁੰਦਕਾਰ ਅਤੇ ਖੁਦਾਵੰਦਗਾਰ.


ਸੰ. क्षाराम्बु ਕ੍ਸ਼ਾਰਾਂਬੁ. ਸੰਗ੍ਯਾ- ਖਾਰਾ ਪਾਣੀ. ਖਾਰ ਦਾ ਜਲ। ੨. ਧੋਬੀ ਦਾ ਉਹ ਬਰਤਨ, ਜਿਸ ਵਿੱਚ ਖਾਰ ਨਾਲ ਮਿਲਿਆ ਪਾਣੀ ਪਾਕੇ ਉੱਪਰ ਵਸਤ੍ਰ ਚਿਣਕੇ ਤੇਜ ਭਾਪ ਦਿੰਦਾ ਹੈ, ਜਿਸ ਤੋਂ ਮੈਲ ਅਲਗ ਹੋ ਜਾਂਦੀ ਹੈ. "ਭੈ ਵਿੱਚ ਖੁੰਬਿ ਚੜਾਈਐ." (ਵਾਰ ਆਸਾ) ੩. ਸੰ. क्षुम्य ਕ੍ਸ਼ੁੰਪ. ਬਰਖਾ ਰੁੱਤ ਵਿੱਚ ਜ਼ਮੀਨ ਤੋਂ ਪੈਦਾ ਹੋਈ ਇੱਕ ਉਦਭਿਜ ਵਸਤੁ, ਜੋ ਚਿੱਟੇ ਰੰਗ ਦੀ ਗੋਲ ਸਿਰ ਵਾਲੀ ਹੁੰਦੀ ਹੈ. ਇਸ ਦੀ ਤਰਕਾਰੀ ਬਣਦੀ ਹੈ. ਅਫਗਾਨਿਸਤਾਨ ਅਤੇ ਕਸ਼ਮੀਰ ਦੀ ਖੁੰਬ ਚਿਰ ਤੀਕ ਰਹਿ ਸਕਦੀ ਹੈ ਅਤੇ ਖਾਣ ਵਿੱਚ ਬਹੁਤ ਸੁਆਦ ਹੁੰਦੀ ਹੈ. L. Agaricus Campestris.


ਖੁੰਬ ਉੱਪਰ. ਦੇਖੋ, ਖੁੰਬ. ੨.