Meanings of Punjabi words starting from ਗ

ਗਿਰੀ. ਇੰਦ੍ਰ. ਦੇਖੋ, ਗਿਰੀਸ.


ਫ਼ਾ. [گِریباں] ਗਿਰੇਬਾਨ. ਸੰਗ੍ਯਾ- ਕੁੜਤੇ, ਕੋਟ ਆਦਿਕ ਦਾ ਗਲਾਵਾਂ. "ਆਪਨੜੇ ਗਿਰੀਵਾਨ ਮਹਿ ਸਿਰ ਨੀਵਾਂ ਕਰਿ ਦੇਖੁ." (ਸ. ਫਰੀਦ) ਭਾਵ- ਆਪਣੇ ਅੰਦਰ ਝਾਤੀ ਮਾਰ. ਦੂਜਿਆਂ ਦੇ ਦੋਸ ਦੇਖਣ ਦੀ ਥਾਂ ਆਪਣੇ ਐਬ ਦੇਖ। ੨. ਗੀਰਵਾਣ (ਦੇਵਤਾ) ਦੀ ਥਾਂ ਭੀ ਗਿਰੀਵਾਨ ਸ਼ਬਦ ਆਇਆ ਹੈ. "ਗਿਰੀਵਾਨਵਾਚਾ ਅਤਿ ਗੋਈ." (ਗੁਪ੍ਰਸੂ) ਦੇਵਤਿਆਂ ਦੀ ਬੋਲੀ (ਸੰਸਕ੍ਰਿਤ) ਬਹੁਤ ਔਖੀ ਹੈ.


ਫ਼ਾ. [گِرو] ਵਿ- ਗਿਰਵੀ. ਗਿਰਵੀ ਪਾਇਆ. ਰੇਹਨ.


ਡਿਗਦਾ ਹੈ. ਪਤਨ ਹੁੰਦਾ ਹੈ. "ਗਿਰੰਤ ਗਿਰਿ ਪਤਿਤ ਪਾਤਾਲੰ." (ਸਹਸ ਮਃ ੫)


ਵਿ- ਗੇਰਣ ਵਾਲਾ. ਡੇਗਣ ਵਾਲਾ. "ਗਾਲਬ ਗਿਰੰਦਾ." (ਗ੍ਯਾਨ) ੨. ਦੇਖੋ, ਗੀਰੰਦਾ.


ਗਿਰਿ (ਪਹਾੜ) ਅਤੇ ਬਾਰਿ (ਜਲ). ਥਲ ਅਤੇ ਜਲ. "ਗਿਰੰਬਾਰੀ ਵਡ ਸਾਹਿਬੀ." (ਸ੍ਰੀ ਮਃ ੫) ਸਮੁੰਦਰ ਸਮੇਤ ਸਾਰੀ ਪ੍ਰਿਥਿਵੀ ਦੀ ਹੁਕੂਮਤ। ੨. ਫ਼ਾ. [گِریِوار] ਗਿਰੀਵਾਰਾ. ਹਾਰ. ਮਾਲਾ.