ਵਿ- ਨਿਰੰਤਰ ਜਾਂਦਾ ਹੋਇਆ. ਲਗਾਤਾਰ ਗਮਨ ਕਰਤਾ. "ਹੁਕਮੈ ਜਾਦੋਜਾਇ." (ਸੋਰ ਅਃ ਮਃ ੧)
nan
ਨਵਾਬ ਦੌਲਤਖ਼ਾਂ ਦਾ ਮੁਨਸ਼ੀ, ਜੋ ਗੁਰੂ ਨਾਨਕਦੇਵ ਨਾਲ ਮੋਦੀਖ਼ਾਨੇ ਦਾ ਹ਼ਿਸਾਬ ਕੀਤਾ ਕਰਦਾ ਸੀ। ੨. ਯਾਦਵਰਾਜ. ਕ੍ਰਿਸਨ ਜੀ। ੩. ਦੇਖੋ, ਜਾਦਮਰਾਇ.
ਸੰਗ੍ਯਾ- ਜਨ. ਦਾਸ. "ਤਰੇ ਭਵਸਿੰਧੁ ਤੇ ਭਗਤ ਹਰਿਜਾਨ." (ਕਾਨ ਮਃ ੪. ਪੜਤਾਲ) ੨. ਸੰ. ਯਾਨ. ਸਵਾਰੀ। ੩. ਫ਼ਾ. [جیاں] ਜਯਾਨ. ਨੁਕ਼ਸਾਨ. ਹਾਨਿ। ੪. ਫ਼ਾ. [جاں] ਰੂਹ. ਜਿੰਦ। ੫. ਪ੍ਰਾਣ। ੬. ਸੰ. ज्ञान ਗ੍ਯਾਨ. "ਜਾਨ ਪ੍ਰਬੀਨ ਸੁਆਮੀ ਪ੍ਰਭੁ ਮੇਰੇ." (ਦੇਵ ਮਃ ੫) ੭. ਵਿ- ਜਾਨਕਾਰ. ਗ੍ਯਾਤਾ. "ਜਾਨ ਕੋ ਦੇਤ ਅਜਾਨ ਕੋ ਦੇਤ." (ਅਕਾਲ)
ਜਾਣੋ. ਸਮਝੋ। ੨. ਜਾਨਉਂ. ਜਾਣਦਾ. "ਜਾਨਉ ਨਾਹੀ ਭਾਵੈ ਕਵਨ ਬਾਤਾ." (ਸ੍ਰੀ ਅਃ ਮਃ ੫)
ਫ਼ਾ. [جانشیِن] ਸੰਗ੍ਯਾ- ਉੱਤਰਾਧਿਕਾਰੀ. ਕਿਸੇ ਦੀ ਥਾਂ ਬੈਠਣ ਵਾਲਾ. ਕ਼ਾਯਮ ਮਕ਼ਾਮ.
nan
nan
nan
ਵਿ- ਬਿਨਸਨਹਾਰ. ਜਾਣ ਵਾਲਾ.
ਜਾਣੋ. ਸਮਝੋ। ੨. ਵ੍ਯ- ਮਾਨੋ. ਗੋਯਾ. ਜਾਣੀਓਂ.
nan