Meanings of Punjabi words starting from ਨ

ਦੇਖੋ, ਉਦਰਰੋਗ.


ਅਸਗੰਧ, ਗੰਗੇਰਨ ਦੀ ਛਿੱਲ, ਬਿਲ ਦੀ ਗਿਰੂ, ਪਾਠਾ, ਕੰਡਿਆਰੀ ਵਡੀ ਅਤੇ ਛੋਟੀ, ਗੋਖਰੂ, ਅਤਿਬਲਾ, ਨਿੰਮ ਦੀ ਛਿੱਲ, ਪੁਨਰਨਵਾ, ਸ੍ਯੋਨਾਕ, ਪ੍ਰਸਾਰਿਣੀ, ਅਰਣੀ, ਇਹ ੧੩. ਦਵਾਈਆਂ ਦਵਾਈਆਂ ਅੱਧ- ਅੱਧ ਸੇਰ ਪੱਕੀਆਂ ਲੈਣੀਆਂ ਅਤੇ ਸਾਰੀਆਂ ਦਾ ਦਰੜਾ ਕਰਕੇ ਇੱਕ ਮਣ ਚੌਬੀ ਸੇਰ ਪੱਕੇ ਪਾਣੀ ਵਿੱਚ ਉਬਾਲਨਾ, ਜਦ ਚੌਥਾ ਹਿੱਸਾ ਪਾਣੀ ਰਹਿਜਾਵੇ, ਤਾਂ ਉਤਾਰ ਛਾਣਕੇ ਉਸ ਵਿੱਚ ਤਿਲਾਂ ਦਾ ਤੇਲ ਚਾਰ ਸੇਰ, ਸਤਾਵਰੀ ਦਾ ਰਸ ਚਾਰ ਸੇਰ ਅਤੇ ਗਊ ਦਾ ਦੁੱਧ ਅੱਠ ਸੇਰ ਮਿਲਾਉਣਾ. ਇਸ ਵਿੱਚ ਕੁਠ, ਇਲਾਇਚੀ, ਚਿੱਟਾ ਚੰਨਣ, ਮੂਰਬਾ, ਵਚ, ਜਟਾਮਾਸੀ, ਸੇਂਧਾ ਲੂਣ, ਅਸੰਗਧ, ਗੰਗੇਰਨ ਦੀ ਛਿੱਲ, ਰਾਇਸਨ, ਸੌਂਫ, ਦੇਵਦਾਰੁ, ਸਾਲਪਰਣੀ, ਪ੍ਰਿਸ੍ਟਪਰਣੀ, ਮਾਸਪਰਣੀ, ਮੁਦਗਪਰਣੀ, ਤਗਰ, ਇਨ੍ਹਾਂ ਸਤਾਰਾਂ ਦਵਾਈਆਂ ਦਾ ਨੁਗਦਾ ਕਰਕੇ ਮਿਲਾਉਣਾ ਅਤੇ ਤੇਲ ਨੂੰ ਮੱਠੀ ਆਂਚ ਤੇ ਪਕਾਉਣਾ. ਜਦ ਕੇਵਲ ਤੇਲ ਰਹਿਜਾਵੇ, ਤਦ ਉਤਾਰ ਛਾਣਕੇ ਬੋਤਲਾਂ ਵਿੱਚ ਪਾਲੈਣਾ. ਇਸ ਤੇਲ ਦੀ ਮਾਲਿਸ਼ ਕਰਨ ਤੋਂ ਜੋੜਾਂ ਦੇ ਦਰਦ, ਵਾਈ ਦੇ ਰੋਗ ਅਤੇ ਸੁਸਤੀ ਦੂਰ ਹੁੰਦੀ ਹੈ.


ਸ਼੍ਰੀ ਗੁਰੂ ਅੰਗਦ ਸਾਹਿਬ ਦਾ ਇੱਕ ਪ੍ਰੇਮੀ ਸਿੱਖ। ੨. ਡੱਲਾ ਨਿਵਾਸੀ ਜੁਲਕਾ ਜਾਤਿ ਦਾ ਪ੍ਰੇਮੀ ਸਿੱਖ, ਜੋ ਮਾਤਾ ਦਾਮੋਦਰੀ ਜੀ ਦਾ ਪਿਤਾ ਅਤੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸਹੁਰਾ ਸੀ. ਦੇਖੋ, ਦਾਮੋਦਰੀ ਮਾਤਾ। ੩. ਦੇਖੋ, ਨਿਰੀਕਾਰੀਏ.


ਦੇਖੋ, ਦਾਦੂ.


ਸੰ. ਸੰਗ੍ਯਾ- ਲਕ੍ਸ਼੍‍ਮੀ, ੨. ਗੰਗਾ। ੩. ਦੁਰਗਾ.


ਦੇਖੋ, ਨਾਰਾਯਣਤੇਲ.


ਦੇਖੋ, ਨਾਰਾਯਣਦਾਸ ੨.


ਦੇਖੋ, ਨਰਾਂਤ.


ਸੰ. ਨਾਲ. ਨਲਕੀ. "ਤੁਰੀ ਨਾਰਿ ਕੀ ਛੋਡੀ ਬਾਤਾ." (ਗੌਂਡ ਕਬੀਰ) ਬੁਰਛ (ਕੁੱਚ) ਅਤੇ ਨਾਲ ਦੀ ਗੱਲ ਹੀ ਛੱਡ ਦਿੱਤੀ ਹੈ. ਦੇਖੋ, ਤੁਰੀ। ੨. ਸੰ. ਨਾਡੀ. ਨਬਜ. ਨਾੜੀ "ਜਬ ਤਿਹ ਤ੍ਰਿਯ ਕੀ ਨਾਰਿ ਨਿਹਾਰੀ." (ਚਰਿਤ੍ਰ ੨੮੯) ੩. ਦੇਖੋ, ਨਾਰੀ. "ਸੰਗੀ ਜੋਗੀ ਨਾਰਿ ਲਪਟਾਣੀ." (ਮਾਰੂ ਸੋਲਹੇ ਮਃ ੫) ਇਸ ਥਾਂ ਯੋਗੀ ਤੋਂ ਭਾਵ ਜੀਵਾਤਮਾ ਹੈ ਅਤੇ ਨਾਰੀ ਤੋਂ ਭਾਵ ਦੇਹ ਹੈ। ੪. ਮਾਇਆ. "ਪੁਰਖ ਮਹਿ ਨਾਰਿ, ਨਾਰਿ ਮਹਿ ਪੁਰਖਾ." (ਰਾਮ ਮਃ ੧)


ਦੇਖੋ, ਨਲੀਏਰ.


ਸੰਗ੍ਯਾ- ਨਾੜੀ ਤੋਂ ਪੈਦਾ ਹੋਇਆ ਲਹੂ. ਖ਼ੂਨ। ੨. ਇਸਤ੍ਰੀ ਦੀ ਰਜ। ੩. ਇਸਤ੍ਰੀ ਦੀ ਰਜ ਜੇਹੇ ਰੰਗ ਵਾਲਾ ਲਾਲ ਸਮੁੰਦਰ. (ਸਨਾਮਾ)


ਸੰਗ੍ਯਾ- ਲਾਲ ਸਮੁੰਦਰ ਦਾ ਸ੍ਵਾਮੀ ਵਰੁਣ, ਉਸ ਦਾ ਅਸਤ੍ਰ ਫਾਹੀ. ਪਾਸ਼. ਦੇਖੋ, ਨਾਰਿਜ ੩, "ਨਾਰਿਜ ਆਦਿ ਉਚਾਰਕੈ ਈਸਾਰਸਤ੍ਰ ਪਦ ਦੇਹੁਨ। ਨਾਮ ਸਕਲ ਸ੍ਰੀ ਪਾਸ ਕੇ ਚੀਨ ਚਤੁਰ ਚਿਤ ਲੇਹੁ." (ਸਨਾਮਾ)