Meanings of Punjabi words starting from ਬ

ਫ਼ਾ. [بربد] ਸੰਗ੍ਯਾ- ਸੀਸਤਾਨ. ਸੰ- ਸ਼ਕਸ੍‍ਥਾਨ। ੨. ਵਿ- ਬੁਰਾਈ ਕਰਨ ਪੁਰ ਆਮਾਦਾ. ਕੁਕਰਮ ਕਰਨ ਲਈ ਤਿਆਰ. ਦੇਖੋ, ਬਦਬਰ.


ਸੰ. बर्बर. ਅ਼. [بربر] ਅਫਰੀਕਾ ਦਾ ਉੱਤਰ ਵੱਲ ਦਾ ਇੱਕ ਭਾਗ. Barbary.


ਬਰਬਰ ਦਾ ਵਸਨੀਕ. "ਚਲੇ ਬਰਬਰੀ ਅਰਮਨੀ." (ਕਲਕੀ) "ਬਰਬਰੀਨ ਕੋ ਜੀਤ." (ਚਰਿਤ੍ਰ ੨੧੭)


ਫ਼ਾ. [برباد] ਵਿ- ਨਸ੍ਟ- ਤਬਾਹ.


ਵਿ- ਬਲਵੰਤ. ਬਲਵਾਲਾ. ਜ਼ੋਰਾਵਰ. ਪ੍ਰਬਲ. "ਅਤਿਰਣ ਮੰਡੰ ਬਰਬੰਡੰ." (ਵਿਚਿਤ੍ਰ)


ਬਲਵੰਤਿਕਾ. ਬਲ (ਸ਼ਕਤਿ) ਵਾਲੀ. "ਤੀਨੋ ਗਾਨੀ ਬਰਬੰਡਿਕਾ." (ਨਾਪ੍ਰ)