Meanings of Punjabi words starting from ਮ

ਸੰ. मन्मथ. ਸੰਗ੍ਯਾ- ਮਨ ਨੂੰ ਡੁਲਾ ਦੇਣ ਵਾਲਾ. ਵਿਚਾਰ ਦਾ ਨਾਸ਼ ਕਰਨ ਵਾਲਾ. ਦੇਖੋ, ਕੰਦਰ੍‍ਪ. ਕਾਮ. ਅਨੰਗ. ਮਨੋਜ। ੨. ਗੁੱਸਾ. ਕ੍ਰੋਧ.


ਸੰ. मन्मनस्. ਸੰਗ੍ਯਾ- ਧ੍ਯਾਨ. ਵਿਚਾਰ। ੨. ਸ਼੍ਰੱਧਾ. "ਗੁਰਮੁਖਿ ਖੋਜਤ ਮਨਮਨੇ." (ਬਸੰ ਮਃ ੧) ਸ਼੍ਰੱਧਾ ਦ੍ਵਾਰਾ ਖੋਜਤ. "ਮਨਮਨੰ ਸਹਜ ਬੀਚਾਰੰ." (ਗੂਜ ਅਃ ਮਃ ੧) ੩. ਪ੍ਰਾਰਥਨਾ. ਬੇਨਤੀ. ਵਿਨਯ.


ਕ੍ਰਿ- ਚਿੱਤ ਦਾ ਪਤੀਜਣਾ. ਮਨ ਵਿੱਚ ਵਿਸ਼੍ਵਾਸ ਦਾ ਹੋਣਾ. "ਜਉ ਜਾਨਿਆ, ਤਉ ਮਨੁ ਮਾਨਿਆ." (ਸੋਰ ਕਬੀਰ) "ਜਿਸੁ ਮਨੁ ਮਾਨੈ, ਅਭਿਮਾਨੁ ਨ ਤਾਕਉ." (ਸਾਰ ਮਃ ੧)


ਕ੍ਰਿ- ਇੱਛਾ ਅਤੇ ਸੰਕਲਪ ਨੂੰ ਦਬਾਉਣਾ. "ਜੋ ਮਨ ਮਾਰਹਿ ਆਪਣਾ, ਸੇ ਪੁਰਖ ਬੈਰਾਗੀ." (ਵਡ ਛੰਤ ਮਃ ੩)


ਵਿ- ਦਿਲੀਦੋਸ਼. "ਨਾਮ ਜਪਹਿ ਮਨਮਿਤ ਜੀਉ," ਅਤੇ- "ਸੰਤ ਸਜਨ ਮਨਮਿਤ੍ਰ ਸੇ." (ਸੂਹੀ ਅਃ ਮਃ ੫)