nan
ਕਥਾ. ਕਿੱਸਾ. ਦੇਖੋ, ਚੰਦ ੬. ਅਤੇ ਰਾਇਸਾ.
ਜਿਲਾ ਲੁਦਿਆਨਾ ਦੀ ਜਗਰਾਉਂ ਤਸੀਲ ਵਿੱਚ ਲੁਦਿਆਨੇ ਤੋਂ ੨੭ ਮੀਲ ਦੀ ਵਿੱਥ ਪੁਰ ਇੱਕ ਨਗਰ, ਜੋ ਰਾਯ ਅਹਮਦ ਨੇ ਸਨ ੧੬੪੮ ਵਿੱਚ ਆਬਾਦ ਕੀਤਾ. ਅਹਮਦ ਦਾ ਵਡੇਰਾ ਤੁਲਸੀਰਾਮ ਰਾਜਪੂਤ ਮੁਸਲਮਾਨ ਹੋ ਗਿਆ ਸੀ, ਜਿਸ ਦਾ ਨਾਮ ਸ਼ੇਖ ਚੱਕੂ ਪ੍ਰਸਿੱਧ ਹੈ. ਅਹਮਦ ਦੇ ਭਾਈ ਰਾਯ ਕਮਾਲੁੱਦੀਨ ਨੇ ਜਗਰਾਉਂ ਆਬਾਦ ਕੀਤਾ. ਇਸ ਦੇ ਪੁਤ੍ਰ ਕਲ੍ਹਾਰਾਯ ਨੇ ਕਈ ਵਾਰ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਨੂੰ ਆਪਣੇ ਘਰ ਠਹਿਰਾਕੇ ਸੇਵਾ ਕੀਤੀ. ਇਸ ਦੀ ਮਾਤਾ ਗੁਰੂ ਸਾਹਿਬ ਵਿੱਚ ਭਾਰੀ ਸ਼੍ਰੱਧਾ ਰਖਦੀ ਸੀ. ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦਾ ਹਾਲ ਕਲ੍ਹਾਰਾਯ ਨੇ ਹੀ ਆਪਣਾ ਦੂਤ ਭੇਜਕੇ ਮਾਲੂਮ ਕੀਤਾ ਅਤੇ ਦਸ਼ਮੇਸ਼ ਨੂੰ ਦੱਸਿਆ ਸੀ.#ਗੁਰੂ ਸਾਹਿਬ ਨੇ ਕਲ੍ਹਾਰਾਯ ਨੂੰ ਇੱਕ ਤਲਵਾਰ ਬਖ਼ਸ਼ਕੇ ਫਰਮਾਇਆ ਸੀ ਕਿ ਜਦ ਤਕ ਇਸ ਦਾ ਸਨਮਾਨ ਕਰੋਗੇ ਥੁਆਡਾ ਰਾਜ ਭਾਗ ਕਾਇਮ ਰਹੇਗਾ. ਕਲ੍ਹੇ ਦਾ ਪੋਤਾ ਤਲਵਾਰ ਪਹਿਨਕੇ ਸ਼ਿਕਾਰ ਗਿਆ ਅਰ ਘੋੜੇ ਤੋਂ ਡਿਗਕੇ ਉਸੇ ਤਲਵਾਰ ਨਾਲ ਜ਼ਖ਼ਮੀ ਹੋਕੇ ਮਰ ਗਿਆ. ਹੁਣ ਇਹ ਤਲਵਾਰ ਰਿਆਸਤ ਨਾਭੇ ਦੇ ਸਿਰੋਪਾਉ ਗੁਰੂਦ੍ਵਾਰੇ ਵਿੱਚ ਹੈ. ਦੇਖੋ, ਕਲ੍ਹਾਰਾਯ ਅਤੇ ਨਾਭਾ.
ਦੇਖੋ, ਰਾਇਜ.
ਧਾਲੀਵਾਲ ਗੋਤ ਦਾ ਪ੍ਰਤਾਪੀ ਮਹਰ ਮਿੱਠਾ ਮਹਾਨ ਯੋੱਧਾ ਸੀ. ਉਸ ਦੀ ਵੰਸ਼ ਦਾ ਭੂਸਣ ਕਾਂਗੜ ਅਤੇ ਦੀਨੇ ਦਾ ਸਰਦਾਰ ਜੋਧਰਾਯ ਹੋਇਆ. ਇਸ ਨੇ ਆਪਣੀ ਇਸਤ੍ਰੀ ਦੇ ਉਪਦੇਸ਼ ਤੋਂ (ਜੋ ਸਿੱਖਪੁਤ੍ਰੀ ਸੀ) ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਤੋਂ ਸਿੱਖੀ ਧਾਰਨ ਕੀਤੀ. ਇਸ ਪਾਸ ੫੦੦ ਸਵਾਰ ਹਰ ਵੇਲੇ ਮੁਸੱਲਾ ਰਹਿੰਦਾ ਸੀ. ਜੋਧਰਾਯ ਨੇ ਗੁਰੂਸਰ ਦੇ ਜੰਗ ਵਿੱਚ ਆਪਣੀ ਫੌਜ ਸਮੇਤ ਭਾਰੀ ਸਹਾਇਤਾ ਕੀਤੀ. ਇਸ ਦੇ ਪੋਤੇ ਸਮੀਰ ਅਤੇ ਲਖਮੀਰ (ਲਖਬੀਰ) ਨੇ ਸੰਮਤ ੧੭੬੨ ਵਿੱਚ ਕਲਗੀਧਰ ਨੂੰ ਆਪਣੇ ਪਿੰਡ ਵਡੇ ਪ੍ਰੇਮ ਨਾਲ ਚਿਰ ਤੀਕ ਠਹਿਰਾਇਆ. ਜਿਸ ਥਾਂ ਸਤਿਗੁਰੂ ਨੇ ਨਿਵਾਸ ਕੀਤਾ ਹੈ, ਉਸ ਗੁਰਦ੍ਵਾਰੇ ਦਾ ਨਾਮ "ਲੋਹਗੜ੍ਹ" ਹੈ. ਜੋਧਰਾਯ ਦੀ ਵੰਸ਼ਾਵਲੀ ਇਉਂ ਹੈ:-:#ਮਿੱਠਾ ਮਹਰ¹#।#ਚੈਨਬੇਗ#।#ਉਮਰਸ਼ਾਹ#।#ਜੋਧਰਾਯ#।#ਫੱਤਾ#।#।; ਦੇਖੋ, ਜੋਧਰਾਯ.
ਦੇਖੋ, ਰਾਇਤਾ.
ਦੇਖੋ, ਰਾਇਬੇਲ.
ਭਾਈ ਗੁਲਾਬਸਿੰਘ ਜੀ ਪੰਡਿਤ ਦਾ ਪਿਤਾ. ਦੇਖੋ, ਗੁਲਾਬਸਿੰਘ ੪.
ਰਾਜਾ. ਰਾਵ. "ਕਹੂੰ ਰੰਕ ਰਾਰੇ." (ਚੰਡੀ ੨) ੨. ਸੰ. ਰਾਟਿ. ਜੰਗ. ਕਲਹ. ਫਿਸਾਦ. ਝਗੜਾ. ਦੇਖੋ, ਰਾਰਿ.
ਰ ਅੱਖਰ. "ਰਾਰਾ, ਰੰਗਹੁ ਇਆ ਮਨ ਅਪਨਾ." (ਬਾਵਨ) ੨. ਰ ਦਾ ਉੱਚਾਰਣ. ਰਕਾਰ.
ਸੰਗ੍ਯਾ- ਝਗੜਨ ਦੀ ਕ੍ਰਿਯਾ. "ਰਾਰਿ ਕਰਤ ਝੂਠੀ ਲਗਿ ਗਾਥਾ." (ਆਸਾ ਮਃ ੫) ਦੇਖੋ, ਰਾਰ ੨.
ਵਿ- ਰਾਰ (ਝਗੜਾ) ਕਰਨ ਵਾਲਾ. ਫਿਸਾਦੀ। ੨. ਯੋਧਾ. ਦਿਲੇਰ. "ਜਟੰ ਧੂਰਿ ਝਾਰੀ। ਪਗੰ ਰਾਮ ਰਾਰੀ." (ਰਾਮਾਵ) ਸ਼ਤ੍ਰੁਘਨ ਯੋਧਾ ਨੇ ਆਪਣੀ ਜਟਾ ਨਾਲ ਰਾਮ ਦੇ ਪੈਰਾਂ ਦੀ ਗਰਦ ਝਾੜੀ.