Meanings of Punjabi words starting from ਕ

ਸੰਗ੍ਯਾ- ਕਰਮ ਦਾ ਫਲ। ੨. ਸੂਰਜ ਦਾ ਆਪਣੇ ਰਥਵਾਹੀ ਅਰੁਣ ਨੂੰ ਉਪਦੇਸ਼ ਕੀਤਾ ਇੱਕ ਗ੍ਰੰਥ, ਜਿਸ ਵਿੱਚ ਕਰਮਾਂ ਦੇ ਫਲਾਂ ਦਾ ਵਰਣਨ ਹੈ. "ਕਰਮਵਿਪਾਕ ਸੁ ਗ੍ਰੰਥ ਵਿਚਾਰੈਂ." (ਗੁਪ੍ਰਸੂ)


ਵਿ- ਕੰਮ ਕਰਨ ਵਿੱਚ ਬਹਾਦੁਰ. ਜਿਸ ਕੰਮ ਨੂੰ ਹੱਥ ਲਿਆ ਹੈ, ਉਸ ਨੂੰ ਅਨੇਕ ਵਿਘਨਾਂ ਅਤੇ ਕਲੇਸ਼ਾਂ ਤੋਂ ਨਾ ਤਿਆਗਣ ਵਾਲਾ। ੨. ਸੰਗ੍ਯਾ- ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ.


ਵਿ- ਕਰਮੀ. ਕਰਮ ਕਰਨ ਵਾਲਾ। ੨. ਖ਼ੁਸ਼ਨਸੀਬ. ਚੰਗੇ ਭਾਗਾਂ ਵਾਲਾ. "ਕਹੁ ਨਾਨਕ ਕਉਨ ਉਹ ਕਰਮਾ। ਜਾਕੈ ਮਨਿ ਵਸਿਆ ਹਰਿਨਾਮਾ." (ਆਸਾ ਮਃ ੫)


ਕਰਮ। ੨. ਯਤਨ. ਕੋਸ਼ਿਸ਼. ਘਾਲ. ਕਰਣੀ. "ਜਿਸੁ ਗੁਰੁ ਸਾਚਾ ਭੇਟੀਐ ਭਾਈ, ਪੂਰਾ ਤਿਸੁ ਕਰਮਾਉ." (ਸੋਰ ਅਃ ਮਃ ੫)


ਵਿ- ਕਰਮਕਰਤਾ. ਕਰਮਕਾਂਡੀ. "ਸੁਣਿ ਪੰਡਿਤ ਕਰਮਾਕਾਰੀ।" (ਸੋਰ ਅਃ ਮਃ ੧)


ਦੇਖੋ, ਕਰਾਮਤ ਅਤੇ ਕਰਾਮਾਤ.


ਵਿ- ਕਰਮਰਤ. ਕਰਮ ਵਿੱਚ ਲੱਗਿਆ ਹੋਇਆ. "ਪੂਰਕ ਕੁੰਭਕ ਰੇਚਕ ਕਰਮਾਤਾ." (ਬਾਵਨ) ੨. ਸੰ. कर्माता ਕਰਮਾਂ ਦੇ ਗ੍ਰਹਣ ਕਰਨ ਵਾਲਾ.


ਦੇਖੋ, ਕਰਾਮਤ ਅਤੇ ਕਰਾਮਾਤ. "ਨਾਨਕ ਸਾ ਕਰਮਾਤਿ ਸਾਹਿਬੁ ਤੁਠੈ ਜੋ ਮਿਲੈ." (ਵਾਰ ਆਸਾ) "ਧਿਗੁ ਸਿਧੀ ਧਿਗੁ ਕਰਮਾਤਿ." (ਵਾਰ ਸੋਰ ਮਃ ੩); ਅ਼. [کرامات] ਕਰਾਮਤ ਦਾ ਬਹੁ ਵਚਨ. ਸਿੱਧੀਆਂ. ਉਹ ਅਲੌਕਿਕ ਸ਼ਕਤੀਆਂ ਜਿਨ੍ਹਾਂ ਦ੍ਵਾਰਾ ਅਣਹੋਣੀ ਬਾਤ ਹੋ ਸਕੇ. ਕਰਾਮਤ ਦਾ ਸਤ੍ਯ ਹੋਣਾ ਹਿੰਦੂ ਅਤੇ ਸਿੱਖਪੁਸ੍ਤਕਾਂ ਤੋਂ ਛੁੱਟ ਯਹੂਦੀ, ਈਸਾਈ ਅਤੇ ਮੁਸਲਮਾਨਾਂ ਦੇ ਗ੍ਰੰਥਾਂ ਵਿੱਚ ਭੀ ਦੇਖੀਦਾ ਹੈ. ਦੇਖੋ, ਜ਼ੱਬੂਰ ਕਾਂਡ ੧੦੫ ਅਤੇ ਕ਼ੁਰਾਨ ਸੂਰਤ ਬਕਰ, ਆਯਤ ੮੭ ਅਰ ਸੂਰਤ ਅਰਾਫ਼, ਆਯਤ ੧੬੦.


ਸੰ. कर्म्मण्स ਵਿ- ਕਰਮ ਕਰਨ ਯੋਗ੍ਯ. ਕੰਮ ਵਿੱਚ ਤਾਕ। ੨. ਸੰਗ੍ਯਾ- ਤਨਖ਼੍ਵਾਹ. ਤਲਬ। ੩. ਕਰਮ ਗਣ. ਕਰਮਕ੍ਰਿਯਾ. "ਨਿਹਫਲ ਸਭ ਕਰਮਾਨ." (ਸਾਰ ਮਃ ੫).