ਸੰ. ब्रह्माण्ड. ਬ੍ਰਹਮਾਂਡ. ਸੰਗ੍ਯਾ- ਬ੍ਰਹ੍ਮ ਦਾ ਅੰਡਾ. ਭੂਗੋਲ ਅਤੇ ਖਗੋਲਰੂਪ ਜਗਤ. "ਜਹਿ ਬਰਭੰਡੁ ਪਿੰਡੁ ਤਹ ਨਾਰੀ, ਰਚਨ ਹਾਰੁ ਤਹ ਨਾਰੀ." (ਗਉ ਕਬੀਰ)
ਸੰ. ਵਰ੍ਮ. ਸੰਗ੍ਯਾ- ਕਵਚ. ਸੰਜੋਆ। ੨. ਅ਼. [ورم] ਸੰਗ੍ਯਾ- ਸੋਜ. ਸੂਜਨ.
ਕ੍ਰਿ- ਵਰਮੇ ਨਾਲ ਛੇਦ ਕਰਨਾ। ੨. ਵਿੰਨ੍ਹਣਾ. ਵੇਧਨ ਕਰਨਾ. "ਇਕ ਕੋ ਬਰਮ ਦੂਏ ਤਨ ਬਰਮੈ." (ਪੰਪ੍ਰ)
ਸੰਗ੍ਯਾ- ਵਰ੍ਮ (ਕਵਚ) ਧਾਰਨ ਵਾਲੀ ਸੈਨਾ. ਫੌਜ. (ਸਨਾਮਾ)
ਸੰਗ੍ਯਾ- ਵਰ੍ਮ (ਕਵਚ) ਦਾ ਵੈਰੀ ਤੀਰ। ੨. ਨੇਜ਼ਾ. ਭਾਲਾ. (ਸਨਾਮਾ)
ਸੰਗ੍ਯਾ- ਇੱਕ ਤਖਾਣਾ ਸੰਦ, ਜਿਸ ਨਾਲ ਛੇਦ ਕਰੀਦਾ ਹੈ। ੨. ਸੰ. ਵਰ੍ਮਨ੍. ਕਵਚ. "ਦੇਖ ਦਯੋ ਬਰਮਾ ਸੁਤਸੂਰਜ." (ਕ੍ਰਿਸਨਾਵ) ੩. ਬ੍ਰਹਮਾ. ਚਤੁਰਾਨਨ. "ਗੁਰੁ ਈਸਰੁ ਗੁਰੁ ਗੋਰਖੁ ਬਰਮਾ." (ਜਪੁ) ਗੁਰੂ ਹੀ ਸ਼ਿਵ, ਗੁਰੂ ਹੀ ਵਿਸਨੁ ਅਤੇ ਗੁਰੂ ਹੀ ਬ੍ਰਹਮਾ ਹੈ। ੪. ਬ੍ਰਹ੍ਮਦੇਸ਼. ਹਿੰਦੁਸਤਾਨ ਦੀ ਪੂਰਵੀ ਹੱਦ ਉੱਪਰ ਬੰਗਾਲ ਖਾਡੀ ਦੇ ਪੂਰਵ ਅਤੇ ਆਸਾਮ ਤਥਾ ਚੀਨ ਦੇ ਦੱਖਣ ਦਾ ਇੱਕ ਪਹਾੜੀ ਦੇਸ਼. ਇਸ ਦਾ ਰਕਬਾ ੨੩੦੮੩੯ ਵਰਗਮੀਲ ਅਤੇ ਆਬਾਦੀ ੧੩, ੨੦੫, ੫੬੪ ਹੈ. ਲੋਅਰ ਬਰਮਾ ਦੀ ਰਾਜਧਾਨੀ ਰੰਗੂਨ ਅਤੇ ਅਪਰ ਦੀ ਮਾਂਡਲੇ ਹੈ. ਇਸ ਵਿੱਚ ਰਤਨਾਂ ਅਤੇ ਸੋਨੇ ਆਦਿ ਦੀਆਂ ਖਾਣਾਂ ਹਨ.
ਵਿ- ਬ੍ਰਹਮਾ ਦੀ. "ਸੁਅਸਤਿ ਆਥਿ ਬਾਣੀ ਬਰਮਾਉ." (ਜਪੁ) ਦੇਖੋ, ਸੁਅਸਤਿ। ੨. ਬ੍ਰਹਮਾ ਦੀ ਰਚਨਾ, ਵੇਦਵਾਣੀ. ਦੇਖੋ, ਬਖੋਏ.
ਦੇਖੋ, ਕ੍ਰਿਤਵਰਮਾ.
nan
ਸੰਗ੍ਯਾ- ਛੋਟਾ ਬਰਮਾ. ਤਖਾਣਾ ਸੰਦ। ੨. ਬ੍ਰਹਮ ਦੇਸ਼ ਦਾ ਵਸਨੀਕ। ੩. ਬਰਮਾ ਦੀ ਬੋਲੀ। ੪. ਸਿਉਂਕ ਦਾ ਬਣਾਇਆ ਹੋਇਆ ਖੁੱਡਦਾਰ ਮਿੱਟੀ ਦਾ ਢੇਰ. ਦੇਖੋ, ਵਰਮੀ.