Meanings of Punjabi words starting from ਮ

ਮਨਮੁਖ ਨੂੰ. "ਮਨਮੁਖਿ ਸੋਝੀ ਨਾ ਪਵੈ." (ਸ੍ਰੀ ਅਃ ਮਃ ੧) ੨. ਮਨਮੁਖ ਨੇ.


ਮਨਮੁਖਤਾ ਵਾਲੀ. "ਮਨਮੁਖੀ ਦੁਹਾਰਾਣਿ ਨਾਹਿ ਕੋਉ." (ਬਸੰ ਮਃ ੧) ੨. ਮਨਮੁਖੀਂ. ਮਨਮੁਖਾਂ ਨੇ. "ਮਨਮੁਖੀ ਜਨਮੁ ਗਵਾਇਆ." (ਵਾਰ ਆਸਾ)


ਮਨ (ਨਾ) ਮੁਖ. ਵਿਮੁਖ. ਗੁਰਮਤ ਤੋਂ ਉਲਟ. "ਸੇ ਮਨਮੁਖੁ ਜੋ ਸ਼ਬਦੁ ਨਾ ਪਛਾਣਹਿ। ਗੁਰ ਕੇ ਭੈ ਕੀ ਸਾਰ ਨ ਜਾਣਹਿ।।" (ਮਾਰੂ ਸੋਲਹੇ ਮਃ ੩) ੨. ਜਿਸ ਨੇ ਆਪਣੇ ਮਨ (ਸੰਕਲਪ) ਨੂੰ ਹੀ ਮੁੱਖ ਜਾਣਿਆ ਹੈ. ਮਨਮਤ ਧਾਰਨ ਵਾਲਾ. "ਮਨਮੁਖ ਅਗਿਆਨੁ, ਦੁਰਮਤਿ ਅਹੰਕਾਰੀ." (ਮਃ ੩. ਵਾਰ ਗਉ ੧); ਦੇਖੋ, ਮਨਮੁਖ. "ਮਨਮੁਖੁ ਅਹੰਕਾਰੀ ਮਹਲੁ ਨ ਜਾਣੈ." (ਮਃ ੪. ਵਾਰ ਗਉ ੧)


ਵਿ- ਦਿਲ ਨੂੰ ਮੋਹਲੈਣ ਵਾਲਾ. ਮਨੋਹਰ। ੨. ਭਾਵ- ਪਿਆਰਾ ਕਰਤਾਰ. "ਮਨਮੋਹਨ ਸਿਉ ਪ੍ਰੀਤਿਲਾਗੀ." (ਸਾਰ ਪੜਤਾਲ ਮਃ ੪)


ਵਿ- ਮਨ ਨੂੰ ਆਨੰਦ ਕਰਨ ਵਾਲਾ। ੨. ਸੰਗ੍ਯਾ- ਖ਼ਿਆਲੀ ਲੱਡੂ.


ਦੇਖੋ, ਮਨਮਾਨਨਾ.