ਦੱਖਣ ਦੇ ਖਾਜਲ ਗ੍ਰਾਮ ਨਿਵਾਸੀ ਪੰਡਿਤ ਪਰਸ਼ੁਰਾਮ ਦੀ ਪੁਤ੍ਰੀ ਜੋ ਵਿਸਨੁਭਗਤਿ ਵਿੱਚ ਲੀਨ ਰਹਿੰਦੀ ਸੀ. ਇਸ ਨੇ ਆਪਣਾ ਪਤੀ ਕੇਵਲ ਇਸ ਲਈ ਤ੍ਯਾਗ ਦਿੱਤਾ ਸੀ ਕਿ ਉਹ ਵੈਸਨਵ ਨਹੀਂ ਸੀ. ਕਰਮਾਬਾਈ ਨੇ ਆਪਣੀ ਸਾਰੀ ਉਮਰ ਵ੍ਰਿੰਦਾਬਨ ਵਿੱਚ ਭਗਤਿ੍ਯਾਨ ਦੀ ਚਰਚਾ ਕਰਕੇ ਵਿਤਾਈ. ਇਸ ਦਾ ਅਸਥਾਨ ਹੁਣ ਭੀ ਵ੍ਰਿੰਦਾਬਨ ਵਿੱਚ ਵਿਦ੍ਯਮਾਨ ਹੈ. ਇਸ ਦਾ ਮੰਦਿਰ ਜਗੰਨਾਥ ਪਾਸ ਭੀ ਹੈ. ਭਗਤਮਾਲ ਵਿੱਚ ਕਥਾ ਹੈ ਕਿ ਇਸ ਦੀ ਖਿਚੜੀ ਖਾਣ ਲਈ ਜਗੰਨਾਥ ਜੀ ਖ਼ੁਦ ਗਏ ਸਨ. "ਕਰਮਾਬਾਈ ਕਰੀ ਖੀਚਰੀ ਜਿਮ ਅਚਵੀ ਤੁਮ ਰੂਪ ਮੁਰਾਰਿ." (ਗੁਪ੍ਰਸੂ)
ਵਿ- ਸ਼ੁਭ ਕਰਮ ਰਹਿਤ। ੨. ਬਦਨਸੀਬ। ੩. ਕਰਤਾਰ ਦੀ ਕ੍ਰਿਪਾ ਤੋਂ ਵਾਂਜਿਆ ਹੋਇਆ. "ਨਾਨਕ ਕਰਮਾਬਾਹਰੇ ਦਰਿ ਢੋਅ ਨ ਲਹਿਨੀ." (ਵਾਰ ਆਸਾ)
ਡਿੰਗ. ਸੰਗ੍ਯਾ- ਕਰ (ਕਿਰਣ) ਮਾਲਾ. ਵਾਲਾ ਸੂਰਜ. ਕਰਮਾਲੀ। ਦੇਖੋ, ਕਰਮਾਲਾ.
ਸੰਗ੍ਯਾ- ਹੱਥਾਂ ਦੀ ਮਾਲਾ ਮਾਲਾ ਦੀ ਥਾਂ ਉਂਗਲਾਂ ਦੀਆਂ ਪੋਰੀਆਂ ਪੁਰ ਗਿਣਤੀ ਕਰਨੀ।
ਦੇਖੋ, ਵਿਸ੍ਵਕਰਮਾ. "ਭੌਨ ਰੰਗੀਨ ਬਨਾਇ ਮਨੋ ਕਰਮਾਵਿਸ." (ਚੰਡੀ ੧)
ਵਿ- ਕਰਮ ਦਾ ਅੰਤ. ਕੰਮ ਦੀ ਸਮਾਪਤੀ.
ਕਰਮਾਂ ਦਾ ਅੰਤਕ (ਨਾਸ਼ਕ) ਗ੍ਯਾਨ. "ਗਿਆਨੁ ਭਇਆ ਤਹ ਕਰਮਹਿ ਨਾਸ." (ਭੈਰ ਰਵਿਦਾਸ)
nan
nan
ਦੇਖੋ, ਕਰਮੀ। ੨. ਕ੍ਰਿਪਾ ਦ੍ਵਾਰਾ. "ਜਿਸ ਨੋ ਕਰਮਿ ਪ੍ਰਾਪਤ ਹੋਵੈ." (ਸੋਰ ਮਃ ੫) ਦੇਖੋ, ਕਰਮ। ੩. ਕਰਮਾਂ ਕਰਕੇ "ਕਰਮਿ ਪਵੈ ਨੀਸਾਨ." (ਵਾਰ ਮਾਝ ਮਃ ੧)
ਸੰ. ਕ੍ਰਮਾਗਤ. ਵਿ- ਸਿਲਸਿਲੇਵਾਰ ਕਿਸੇ ਰੂਪ ਨੂੰ ਪ੍ਰਾਪਤ ਹੋਇਆ. "ਕਿਰਤ ਰੇਖ ਕਰਿ ਕਰਮਿਆ." (ਬਸੰ ਅਃ ਮਃ ੫) ੨. ਕਰਮਕਰਤਾ। ੩. ਕਰਮਕਾਂਡੀ.