Meanings of Punjabi words starting from ਗ

ਸੰ. ਗਿਰਣ. ਸੰਗ੍ਯਾ- ਨਿਗਲਣਾ। ੨. ਦੇਖੋ, ਗਿਲ ਧਾ.


ਅਜੇਹੀ ਵਰਖਾ ਹੋਣੀ ਕਿ ਜਮੀਨ ਦੀ ਪਹਿਲੀ ਗਿੱਲ ਨਾਲ ਵਰਖਾ ਦੀ ਗਿੱਲ ਦਾ ਮਿੱਲ ਜਾਣਾ. ਫਸਲਾਂ ਦੀ ਵਹਾਈ ਅਤੇ ਵਿਜਾਈ ਨੂੰ ਇਸ ਤੋਂ ਬਹੁਤ ਲਾਭ ਹੁੰਦਾ ਹੈ ਅਤੇ ਚਿਰ ਤੀਕ ਸੋਕਾ ਨਹੀਂ ਲਗਦਾ.


ਫ਼ਾ. [گِلیِم] ਗਿਲੀਮ. ਸੰਗ੍ਯਾ- ਉਂਨ ਦਾ ਗਰਮ ਕਾਲੀਨ. "ਗਿਲਮ ਗਲੀਚੇ ਫਰਸ ਬਿਸਾਲਾ." (ਗੁਪ੍ਰਸੂ)


ਫ਼ਾ. [گِلہ] ਗਿਲਹ. ਸੰਗ੍ਯਾ- ਸ਼ਿਕਾਯਤ. "ਕਰੋ ਨ ਗਿਲਾ ਸੁਨਤ ਇਸ ਬੈਨ." (ਨਾਪ੍ਰ) ੨. ਗੁੱਛੇ ਤੋਂ ਟੁੱਟਿਆ ਅੰਗੂਰ ਦਾ ਦਾਣਾ। ੩. ਦੋ ਪਹਾੜਾਂ ਦੇ ਵਿਚਕਾਰ ਦਾ ਰਸਤਾ. ਦਰਾ। ੪. ਦੇਖੋ, ਗਿੱਲਾ.


ਵਿ- ਗੀਲਾ. ਭਿੱਜਿਆ ਹੋਇਆ. ਤਰ. ਨਮਦਾਰ.