Meanings of Punjabi words starting from ਚ

ਸੰ. चित्रगुप्त ਗੁਰਮਤ ਅਨੁਸਾਰ ਸਾਕ੍ਸ਼ੀ ਆਤਮਾ. ਜਮੀਰ, ਜੋ ਗੁਪਤ ਰੀਤਿ ਨਾਲ ਸ਼ੁਭ ਅਸ਼ੁਭ ਕਰਮਾਂ ਨੂੰ ਚਿਤ੍ਰ ਕਰਦਾ ਹੈ. ਦੇਖੋ, ਕਾਇਥਚੇਤੂ। ੨. ਪੁਰਾਣਾਂ ਅਨੁਸਾਰ ਧਰਮਰਾਜ ਦਾ ਇੱਕ ਮੁਨਸ਼ੀ, ਜੋ ਸਾਰੇ ਜੀਵਾਂ ਦੇ ਕਰਮ ਗੁਪਤ ਰੀਤਿ ਨਾਲ ਲਿਖਦਾ ਹੈ. ਸਕੰਦਪੁਰਾਣ ਵਿੱਚ ਲੇਖ ਹੈ ਕਿ ਇੱਕ "ਚਿੱਤ੍ਰ" ਨਾਉਂ ਦਾ ਰਾਜਾ, ਹ਼ਿਸਾਬ ਵਿੱਚ ਵਡਾ ਨਿਪੁਣ ਸੀ. ਯਮਰਾਜ ਨੇ ਆਪਣੇ ਦਫ਼ਤਰ ਦਾ ਹ਼ਿਸਾਬ ਠੀਕ ਰੱਖਣ ਵਾਸਤੇ ਉਸ ਨੂੰ (ਜਦ ਕਿ ਉਹ ਨਦੀ ਵਿੱਚ ਨ੍ਹਾਉਣ ਵੜਿਆ) ਚੁੱਕ ਮੰਗਵਾਇਆ ਅਤੇ ਦਫ਼ਤਰ ਦਾ ਕੰਮ ਉਸ ਦੇ ਸਪੁਰਦ ਕੀਤਾ.#ਭਵਿਸ਼੍ਯਤ ਪੁਰਾਣ ਵਿੱਚ ਲਿਖਿਆ ਹੈ ਕਿ ਜਦ ਬ੍ਰਹਮਾ ਸ੍ਰਿਸ੍ਟਿ ਰਚਕੇ ਧ੍ਯਾਨਪਰਾਇਣ ਹੋਇਆ. ਤਦ ਉਸ ਦੇ ਸ਼ਰੀਰ ਵਿੱਚੋਂ ਇੱਕ ਚਿਤ੍ਰ (ਰੰਗ ਬਰੰਗਾ) ਪੁਰੁਸ ਪ੍ਰਗਟ ਹੋਇਆ, ਜਿਸ ਦੇ ਹੱਥ ਕਲਮ ਦਵਾਤ ਸੀ. ਬ੍ਰਹਮਾ ਦੀ ਅੱਖ ਖੁੱਲਣ ਪੁਰ ਉਸ ਨੇ ਆਖਿਆ ਕਿ ਮੇਰਾ ਨਾਮ ਅਤੇ ਕੰਮ ਦੱਸੋ. ਬ੍ਰਹਮਾ ਨੇ ਕਿਹਾ ਕਿ ਤੂੰ ਮੇਰੇ ਕਾਯ (ਸ਼ਰੀਰ) ਤੋਂ ਪ੍ਰਗਟ ਹੋਇਆ ਹੈਂ, ਇਸ ਲਈ 'ਕਾਯਸ੍‍ਥ' ਸੰਗ੍ਯਾ ਹੋਈ, ਅਰ ਤੇਰਾ ਕੰਮ ਜੀਵਾਂ ਦੇ ਕਰਮ ਲਿਖਣ ਦਾ ਹੋਵੇਗਾ. ਕਾਯਸ੍‍ਥ ਲੋਕ ਆਖਦੇ ਹਨ ਕਿ ਸਾਡਾ ਵਡੇਰਾ ਇਹੀ ਹੈ.#ਗਰੁੜਪੁਰਾਣ ਅਨੁਸਾਰ ਚਿਤ੍ਰਗੁਪਤ ਦੀ ਪੁਰੀ ਜੁਦੀ ਹੈ, ਜੋ ਯਮਰਾਜ ਦੀ ਪੁਰੀ ਦੇ ਪਾਸ ਹੈ. ਚਿਤ੍ਰਗੁਪਤ ਦੀ ਪੂਜਾ ਕੱਤਕ ਸੁਦੀ ੨. (ਯਮਦ੍ਵਿਤੀਯਾ- ਭਾਈਦੂਜ) ਨੂੰ ਹੋਇਆ ਕਰਦੀ ਹੈ. "ਚਿਤ੍ਰਗੁਪਤ ਕਾ ਕਾਗਦ ਫਾਰਿਆ ਜਮਦੂਤਾਂ ਕਛੂ ਨ ਚਲੀ." (ਸ੍ਰੀ ਛੰਤ ਮਃ ੫)#ਇਸਲਾਮ ਮਤ ਵਿੱਚ ਭੀ ਚਿਤ੍ਰਗੁਪਤ ਦੇ ਮੁਕਾਬਲੇ ਫਰਿਸ਼ਤੇ ਹਨ. ਦੇਖੋ, ਫ਼ਰਿਸ਼ਤਾ.


ਵਿ- ਵਿਚਿਤ੍ਰ ਯੁੱਧ ਕਰਨ ਵਾਲਾ. "ਬਡੋ ਚਿਤ੍ਰਜੋਧੀ ਕਰੋਧੀ ਕਰਾਲੰ." (ਪਾਰਸਾਵ)


ਸੰਗ੍ਯਾ- ਕਾਵ੍ਯ ਅਨੁਸਾਰ ਪ੍ਰੀਤਮ ਦਾ ਚਿਤ੍ਰ ਦੇਖਕੇ ਮਨ ਵਿੱਚ ਮਿਤ੍ਰ ਦੀ ਮੂਰਤਿ ਦਾ ਧ੍ਯਾਨ ਆਉਣਾ. ਮੂਰਤਿ ਦੇਖਕੇ ਚਿਤ੍ਰ ਦਾ ਰੂਪ ਹੀ ਹੋ ਜਾਣਾ. ਦੇਖੋ, ਦਰਸ਼ਨ.


ਸੰਗ੍ਯਾ- ਚਿਤ੍ਰਵਿਦ੍ਯਾ ਦਾ ਧਨੀ. ਉੱਤਮ ਚਿਤ੍ਰਕਾਰ (ਮੁਸੁੱਵਰ). "ਮਾਨੋ ਲਿਖੀ ਚਿਤ੍ਰਧਨੀ." (ਹਨੂ)


ਦੇਖੋ, ਚਿਤ੍ਰਿਣੀ। ੨. ਦੇਖੋ, ਚਿਤ੍ਰਨਿਇਸ.


ਚਿਤ੍ਰਾ ਨਕ੍ਸ਼੍‍ਤ੍ਰ ਦਾ ਈਸ਼ (ਸ੍ਵਾਮੀ) ਚੰਦ੍ਰਮਾ. "ਤਮਅੰਤਕ ਪਰਕਾਸ ਸਕਲ ਜਿਸ। ਦਿਜਵਰ ਪ੍ਰਜਾਨਾਥ ਚਿਤ੍ਰਨਿਇਸ." (ਸਲੋਹ)


ਦੇਖੋ, ਚਿਤ੍ਰਿਨੀ.


ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਦੋ ਭਗਣ, ਦੋ ਗੁਰੁ, , , , . ਇਸ ਭੇਦ ਦਾ ਨਾਮ ਵਿਚਿਤ੍ਰਪਦਾ ਭੀ ਹੈ.#ਉਦਾਹਰਣ-#ਪ੍ਰੇਮ ਕਰੈਂ ਗੁਰੁਬਾਨੀ। ਸੀਖ ਧਰੈਂ ਸੁਖਦਾਨੀ।#ਕੇਸ਼ ਕ੍ਰਿਪਾਨ ਧਰੰਤੇ। ਸਿੰਘ ਸਰੂਪ ਲਖੰਤੇ।।#(੨) ਚਿਤ੍ਰਪਦਾ ਦਾ ਦੂਜਾ ਰੂਪ- ਪ੍ਰਤਿ ਚਰਣ ਸੱਤ ਭਗਣ ਅੰਤ ਗੁਰੁ ਲਘੁ. , , , , , , , , . ਇਸ ਦੀ "ਚਕੋਰ" ਸੰਗ੍ਯਾ ਭੀ ਹੈ.#ਉਦਾਹਰਣ-#ਪਾਰ ਪਰੇ ਜਗਸਾਗਰ ਤੇ ਉਰ#ਤੇ ਪਰਦਾ ਭ੍ਰਮ ਕੋ ਸਭ ਪਾਰ,#ਪਾਰਦ ਕੇ ਸਮ ਜੋ ਮਨ ਚੰਚਲ#ਤਾ ਮਹਿਂ ਮੂਲ ਵਿਕਾਰ ਉਪਾਰ,#ਪਾਰਨ ਪ੍ਰੇਮ ਕਰੈਂ ਗੁਰੁ ਨਾਨਕ#ਜੋ ਸ਼ਰਣਾਗਤ ਕੇ ਪ੍ਰਤਿਪਾਰ,#ਪਾਰਸ ਜ੍ਯੋਂ ਛੁਇ ਜਾਤ ਜਿਨੈ#ਸਮ ਲੋਹ ਜੁ ਕੰਚਨ ਹੋਤ ਅਪਾਰ.#(ਗੁਪ੍ਰਸੂ)


ਸੰਗ੍ਯਾ- ਚਿਤ੍ਰਪੁਤੱਲਿਕਾ. ਲਿਖੀ ਹੋਈ ਮੂਰਤਿ.


ਸੰ. ਸੰਗ੍ਯਾ- ਅਗਨੀ. ਅੱਗ। ੨. ਸੂਰਜ। ੩. ਅਸ਼੍ਵਿਨੀ ਕੁਮਾਰ। ੪. ਅੱਕ। ੫. ਮਣਿਪੁਰ ਦਾ ਰਾਜਾ, ਜੋ ਚਿਤ੍ਰਾਂਗਦਾ ਦਾ ਪਿਤਾ ਅਤੇ ਅਰਜੁਨ ਦਾ ਸਹੁਰਾ ਸੀ.