Meanings of Punjabi words starting from ਜ

ਜਾਨਤ. ਜਾਣਦਾ ਹੈ. "ਜੋ ਬਿਨਸਤ ਸੋ ਨਿਹਚਲ ਜਾਨਥ." (ਮਾਰੂ ਮਃ ੫) "ਸਗਲ ਗੁਣਾ ਬਿਧਿ ਜਾਨਦ." (ਸਾਰ ਮਃ ੫) ੨. ਗ੍ਯਾਨਦ. ਗ੍ਯਾਨ ਦੇਣ ਵਾਲਾ.


ਫ਼ਾ. [جاندار] ਵਿ- ਪ੍ਰਾਣਧਾਰੀ. ਪ੍ਰਾਣੀ. ਜਾਨ ਰੱਖਣ ਵਾਲਾ.


ਕ੍ਰਿ- ਜਾਣਨਾ. ਗ੍ਯਾਨ ਪ੍ਰਾਪਤ ਕਰਨਾ.


ਵਿ- ਜਾਣਨ ਵਾਲਾ. ਗ੍ਯਾਤਾ. "ਜਾਨਨ ਹਾਰ ਪ੍ਰਭੂ ਪਰਬੀਨ." (ਸੁਖਮਨੀ)


ਦੇਖੋ, ਜਾਨਨ. "ਜਨ ਨਾਨਕ ਜਗੁ ਜਾਨਿਓ ਮਿਥਿਆ." (ਗਉ ਮਃ ੯)


ਵਿ- ਜਾਣਨ ਯੋਗ੍ਯ. ਗ੍ਯਾਤਵ੍ਯ. "ਜਾਨਨੀਯ ਬੁਧਿ ਕਰਕੈ ਜੋਊ." (ਗੁਪ੍ਰਸੂ)