ਸੰ. ਬ੍ਰਹ੍ਮਪੁਰ. ਇਹ ਨਗਰ ਚੰਬੇ ਦੀ ਪੁਰਾਣੀ ਰਾਜਧਾਨੀ ਸੀ.
ਵਰ (ਪਤਿ) ਮੰਗਣ ਵਾਲੀ ਕੰਨ੍ਯਾ. ਉਹ ਲੜਕੀ, ਜੋ ਪਤਿ ਵਰਣ ਦੀ ਇੱਛਾ ਰੱਖਦੀ ਹੈ. "ਨਵਸਾਤ ਛਡਾਇਲਈ ਬਰਮੰਙਾ." (ਕ੍ਰਿਸਨਾਵ) ਸੋਲਾਂ ਹਜ਼ਾਰ ਕਨ੍ਯਾ ਭੌਮਾਸੁਰ (ਨਰਕਾਸੁਰ) ਤੋਂ ਛੁਡਾ ਲਈਆਂ. ਕ੍ਰਿਸਨ ਜੀ ਨੇ ਭੌਮਾਸੁਰ ਦੀ ਕੈਦੋਂ ਛੁਡਾਕੇ ਇਹ ਕੰਨ੍ਯਾ ਵਰੀਆਂ ਸਨ.
ਵਿ- ਬਲਵਾਨ. ਬਲ ਧਾਰਨ ਵਾਲਾ. "ਕੰਧ ਉਤੰਗ ਮਹਾਂ ਬਰਯਾਰ." (ਕ੍ਰਿਸਨਾਵ)
ਕ੍ਰਿ- ਬੁੜ ਬੁੜ ਸ਼ਬਦ ਕਰਨਾ. ਸੁੱਤੇ ਪਏ ਅਚੇਤ ਅਵਸ੍ਥਾ ਵਿੱਚ ਬੋਲਣਾ. "ਸੋਵਤ ਸ਼ਾਹਜਹਾਂ ਬਰਰਾਯੋ." (ਚਰਿਤ੍ਰ ੮੨)
nan
nan
nan
ਸੰ. ਵਾਤੂਲ. ਵਿ- ਵਾਤਦੋਸ ਨਾਲ ਹੋਇਆ ਸੁਦਾਈ. ਸਿਰੜਾ. ਪਾਗਲ. "ਬਿਨ ਸਬਦੈ ਜਗ ਬਰਲਿਆ." (ਸਵਾ ਮਃ ੩) ੨. ਸੰਗ੍ਯਾ- ਸਿਰੜ. ਪਾਗਲਪਨ. "ਮਤਿ ਦੂਰ ਹੋਇ, ਬਰਲੁ ਪਵੈ ਵਿਚਿ ਆਇ." (ਮਃ ੩. ਵਾਰ ਬਿਹਾ) ੩. ਸੰ. ਵਰਲ. ਭਰਿੰਡ. ਤੰਦਈਆ. ਡੇਮੂ੍ਹ.