Meanings of Punjabi words starting from ਰ

ਰਮਣ (ਭੋਗਣ) ਵਾਲਾ. "ਆਪੇ ਰਾਵਣਹਾਰੁ." (ਸ੍ਰੀ ਮਃ ੧)


ਇੱਕ ਛੰਦ, ਜਿਸ ਦਾ ਲੱਛਣ ਹੈ- ਚਾਰ ਚਰਣ, ਪ੍ਰਤਿ ਚਰਣ ਦੋ ਜਗਣ, , .#ਉਦਾਹਰਣ-#ਗਹੀ ਸ਼ਮਸ਼ੇਰ। ਕਿਯੋ ਜਗ ਜ਼ੇਰ।#ਦਈ ਮਤਿ ਫੇਰ। ਨ ਲਾਇਗਯ ਦੇਰ ॥ (ਕਲਕੀ)


ਦੇਖੋ, ਰਬਾਬ.


ਕ੍ਰਿ- ਰਵ (ਉੱਚਾਰਣ) ਕਰਨਾ। ੨. ਰਮਣ ਕਰਨਾ. ਭੋਗਣਾ.


ਰਾਵਣ ਦਾ ਵੈਰੀ ਸ਼੍ਰੀ ਰਾਮ. "ਬਡੇ ਸਤ੍ਰੁ ਜੀਤੇ ਜਿਣੈ ਰਾਵਣਾਰੰ." (ਗ੍ਯਾਨ)


ਰਾਵਣ ਨੇ। ੨. ਰਮਣ (ਭੋਗਣ) ਲਈ. ਦੇਖੋ, ਰਾਵਣ ੨। ੩. ਰਾਵਣ ਦਾ.


ਰਮਣ ਕਰਤ. ਭੋਗਦਾ। ੨. ਸੰਗ੍ਯਾ- ਰਾਜ ਪੁਤ੍ਰ. ਰਾਜਪੂਤਾਂ ਦੀ ਇੱਕ ਜਾਤਿ। ੩. ਸਰਦਾਰ. "ਰੰਕ ਭਯੋ ਰਾਵਤ ਕਹੂਁ ਭੂਪਾ." (ਚੌਪਈ) ੪. ਡਿੰਗ. ਯੋਧਾ.


ਰਮਣ ਕਰਦੀ। ੨. ਸੰਗ੍ਯਾ- ਦਰਬਾਰੀ ਖ਼ੇਮਾ. ਵਡਾ ਤੰਬੂ। ੩. ਐਰਾਵਤੀ ਦਾ ਸੰਖੇਪ.


ਦੇਖੋ, ਰਾਵਣ ੪. "ਰਾਵਨ ਹੂ ਤੇ ਅਧਿਕ ਛਤ੍ਰਪਤਿ." (ਸਾਰ ਕਬੀਰ)


ਰਾਵਨ ਦੀ। ੨. ਦੇਖੋ, ਰਾਵਿਨਨੀ.


ਦੇਖੋ, ਰਾਵਣਾ.


ਵਿ- ਰਾਵਣ ਦੀ। ੨. ਸੰਗ੍ਯਾ- ਰਾਵ (ਸ਼ੋਰ) ਕਰਨ ਵਾਲੀ, ਨਦੀ. (ਸਨਾਮਾ) ੩. ਰੌਲਾ ਪਾਉਣ ਵਾਲੀ ਫੌਜ. (ਸਨਾਮਾ) ੪. ਰਾਵ (ਰਾਜਾ) ਦੀ ਅਨੀ (ਸੈਨਾ). (ਸਨਾਮਾ)