Meanings of Punjabi words starting from ਅ

ਸੰ. अट्टहास. ਸੰਗ੍ਯਾ- ਖਿੜ ਖਿੜ ਹੱਸਣਾ. ਉੱਚੇ ਸੁਰ ਦੀ ਹਾਸੀ. ਕਹਕਹਾ.

ਸੰਗ੍ਯਾ- ਰੁਕਾਵਟ ਰੋਕ। ੨. ਵਿਘਨ। ੩. ਅਟਕ (ਸਿੰਧ) ਦਰਿਆ। ੪. ਅਟਕ ਦਰਿਆ ਦੇ ਕੰਢੇ ਇੱਕ ਨਗਰ¹ ਅਤੇ ਇਸੇ ਨਾਉਂ ਦਾ ਜਿਲਾ, ਜੋ ਰਾਵਲਪਿੰਡੀ ਡਿਵੀਜ਼ਨ ਵਿੱਚ ਹੈ. ਇਸ ਦਾ ਨਾਉਂ ਕੈਂਬਲਪੁਰ Campbell pur ਭੀ ਹੈ.

ਸੰਗ੍ਯਾ- ਰੁਕਾਵਟ ਰੋਕ। ੨. ਵਿਘਨ। ੩. ਅਟਕ (ਸਿੰਧ) ਦਰਿਆ। ੪. ਅਟਕ ਦਰਿਆ ਦੇ ਕੰਢੇ ਇੱਕ ਨਗਰ¹ ਅਤੇ ਇਸੇ ਨਾਉਂ ਦਾ ਜਿਲਾ, ਜੋ ਰਾਵਲਪਿੰਡੀ ਡਿਵੀਜ਼ਨ ਵਿੱਚ ਹੈ. ਇਸ ਦਾ ਨਾਉਂ ਕੈਂਬਲਪੁਰ Campbell pur ਭੀ ਹੈ.

ਕ੍ਰਿ- ਰੁਕਣਾ. ਠਹਿਰਨਾ। ੨. ਆਸ਼ਿਕ ਹੋਣਾ. ਮੋਹਿਤ ਹੋਣਾ. ਪ੍ਰੇਮਬੰਧਨ ਵਿੱਚ ਫਸਣਾ. "ਅਟਕਿਓ ਸੁਤ ਬਨਿਤਾ ਸੰਗ." (ਕਾਨ ਮਃ ੫) "ਅਟਕ ਰਹੀ ਲਖ ਰਾਜ ਕੁਮਾਰਾ." (ਚਰਿਤ੍ਰ ੩੧੨)

ਦੇਖੋ, ਅਟਕਲ. "ਤਾਂਕੀ ਨਾਸ਼ ਘਾਤ ਅਟਕਰਿਓ।" (ਚਰਿਤ੍ਰ ੧੨੪) ਉਸ ਦੇ ਨਾਸ਼ ਕਰਨ ਦਾ ਦਾਉ ਸੋਚਿਆ.

ਸੰਗ੍ਯਾ- ਅਨੁਮਾਨ। ੨. ਵਿਚਾਰ। ੩. ਅੰਦਾਜ਼ਾ. ਪ੍ਰਮਾਣ। ੪. ਜਾਚ. ਵਿਉਂਤ.

ਕ੍ਰਿ- ਅਨੁਮਾਨ ਲਾਉਣਾ। ੨. ਵਿਚਾਰਨਾ. ਸੋਚਣਾ। ੩. ਅੰਦਾਜ਼ਾ ਲਾਉਣਾ. ਜਾਚਣਾ. "ਪਰਾਇਆ ਛਿਦ੍ਰ ਅਟਕਲੈ." (ਆਸਾ ਮਃ ੪)