Meanings of Punjabi words starting from ਕ

ਸੰ. कर्मिष्ठ ਵਿ- ਕਰਮ ਕਰਨ ਵਿੱਚ ਤਤਪਰ.


ਕਰਮਾਂ ਕਰਕੇ. ਕਰਮੋਂ ਸੇ. "ਕਰਮੀ ਸਹਜੁ ਨ ਊਪਜੈ." (ਅਨੰਦੁ) ੨. ਕਰਮਕਰਤਾ। ੩. ਕਰਮਕਾਂਡੀ। ੪. ਕਰੀਮ. ਬਖ਼ਸ਼ਿਸ਼ ਕਰਨ ਵਾਲਾ.


ਦੇਖੋ, ਕਰਮ "ਜਿਸ ਨੋ ਕਰਮੁ ਕਰੇ ਕਰਤਾਰ." (ਭੈਰ ਮਃ ੫) ਕਰਤਾਰ ਮਿਹਰ ਕਰੇ.


ਦੇਖੋ, ਕਾਰਮੁਕ. "ਕਰਮੁਕੰ ਉਧੰ." (ਚੰਡੀ ੨) ਉੱਚਾ ਕੀਤਾ ਹੋਇਆ ਧਨੁਖ.


ਸੰ. कर्म्मेन्दि्रय ਸੰਗ੍ਯਾ- ਕੰਮ ਕਰਨ ਦੇ ਇੰਦ੍ਰਿਯ ਹੱਥ, ਪੈਰ, ਮੂੰਹ, ਗੁਦਾ ਅਤੇ ਲਿੰਗ.


ਬਾਬਾ ਪ੍ਰਿਥੀਚੰਦ ਜੀ ਦੀ ਧਰਮਪਤਨੀ ਅਤੇ ਮੇਹਰਬਾਨ ਦੀ ਮਾਤਾ, ਜਿਸ ਨੇ ਪਤੀ ਨੂੰ ਪ੍ਰੇਰਕੇ ਖਿਡਾਵੇ ਬ੍ਰਾਹਮਣ ਦੀ ਹੱਥੀਂ ਗੁਰੂ ਹਰਿਗੋਬਿੰਦ ਜੀ ਲਈ ਦਹੀਂ ਵਿੱਚ ਜ਼ਹਿਰ ਮਿਲਵਾਈ ਸੀ. "ਧਿਕ ਧਿਕ ਕਰਮੋ ਕੀਨ ਕੁਕਰਮੋ, ਹਤੇ ਬਾਲ ਕ੍ਯਾ ਕਰ ਮੋ ਆਇ?" (ਗੁਪ੍ਰਸੂ)


ਕਰਵਾਲ ਦੀ ਥਾਂ ਇਹ ਸ਼ਬਦ ਆਇਆ ਹੈ. ਤਲਵਾਰ. ਕ੍ਰਿਪਾਣ. "ਆਨ ਪਰ੍ਯੋ ਕਰਯਾਰ ਨਿਕਾਰੇ." (ਚਰਿਤ੍ਰ ੫੧) ਦੇਖੋ, ਕਰਵਾਲ.