Meanings of Punjabi words starting from ਚ

ਰੰਗ ਬਰੰਗੇ ਰਥਵਾਲਾ ਸੂਰਜ। ੨. ਦਕ੍ਸ਼੍‍ ਦੀ ਪੁਤ੍ਰੀ ਮੁਨਿ ਦੇ ਉਦਰ ਤੋਂ ਕਸ਼੍ਯਪ ਦਾ ਪੁਤ੍ਰ ਇੱਕ ਗੰਧਰਵ। ੩. ਕ੍ਰਿਸਨ ਜੀ ਦਾ ਇੱਕ ਪੋਤਾ, ਜੋ ਗਦ ਦਾ ਪੁਤ੍ਰ ਸੀ.


ਸੰ. चित्रलेखा ਵਾਣ (ਬਾਣਾਸੁਰ) ਦੇ ਮੰਤ੍ਰੀ ਕੂਸ੍ਮਾਂਡ ਦੀ ਪੁਤ੍ਰੀ, ਜੋ ਤਸਵੀਰ ਲਿਖਣ ਦੀ ਅਲੌਕਿਕ ਵਿਦ੍ਯਾ ਜਾਣਦੀ ਸੀ. ਇਹ ਬਾਣ ਦੀ ਪੁਤ੍ਰੀ ਊਸਾ ਦੀ ਪਿਆਰੀ ਸਹੇਲੀ ਸੀ. ਦੇਖੋ, ਊਖਾ. "ਤੌ ਲਗ ਚਿਤ੍ਰਰਿਖਾ ਜੁ ਹੁਤੀ ਸੁ ਸਖੀ ਇਹ ਕੀ ਇਹ ਕੇ ਢਿਗ ਆਈ." (ਕ੍ਰਿਸਨਾਵ) "ਚਿਤ੍ਰਰੇਖ ਤਬ ਸੋਚ ਜਨਾਈ." (ਕ੍ਰਿਸਨਾਵ)


ਸ਼ੰਕਰਾਚਾਰਯ ਦਾ ਇੱਕ ਪ੍ਰਸਿੱਧ ਚੇਲਾ। ੨. ਲਹੌਰ ਨਿਵਾਸੀ ਅਮ੍ਰਿਤਰਾਯ ਕਵਿ ਦਾ ਰਚਿਆ ਇੱਕ ਕਾਵ੍ਯ ਦਾ ਗ੍ਰੰਥ. ਦੇਖੋ, ਅਮ੍ਰਿਤਰਾਯ.


ਦੇਖੋ, ਚਿਤ੍ਰਕ। ੨. ਸੰ. ਸੰਗ੍ਯਾ- ਇੱਕ ਨਛਤ੍ਰ, ਜਿਸ ਦੀ 'ਤਾਰਾ' ਸੰਗ੍ਯਾ ਭੀ ਹੈ. ਪੁਰਾਣਾਂ ਵਿੱਚ ਚਿਤ੍ਰਾ ਨੂੰ ਚੰਦ੍ਰਮਾ ਦੀ ਇਸਤ੍ਰੀ ਲਿਖਿਆ ਹੈ. "ਚਿਤ੍ਰਾ ਕੇ ਸਮੇਤ ਚੰਦ ਆਨਦ ਬਲੰਦ ਕਰ." (ਗੁਪ੍ਰਸੂ) ੩. ਮਜੀਠ। ੪. ਜਵਾਯਨ। ੫. ਸ੍ਵਰਗ ਦੀ ਇੱਕ ਅਪਸਰਾ। ੬. ਡਬਖੜੱਬੀ (ਚਿਤਕਬਰੀ) ਗਊ। ੭. ਇੱਕ ਨਦੀ, ਜੋ ਕਿਸੇ ਸਮੇਂ ਫ਼ਿਰੋਜ਼ਪੁਰ ਦੇ ਇਲਾਕੇ ਵਹਿੰਦੀ ਸੀ. ਦੇਖੋ, ਭਟਲੀ। ੮. ਇੱਕ ਬੂਟੀ. ਦੇਖੋ, ਚਿਤ੍ਰਕ ੩.


ਵਿ- ਡਬਖੜੱਬੇ ਅੰਗਾਂ ਵਾਲਾ. ਅਬਲਕ਼. ਚਿਤਕਬਰਾ। ੨. ਸੰਗ੍ਯਾ- ਚਿੱਤਲ. ਚਿਤ੍ਰਮ੍ਰਿਗ। ੩. ਕੌਡਿਆਲਾ ਸੱਪ.


ਸਤ੍ਯਵਤੀ ਦੇ ਉਦਰ ਤੋਂ ਰਾਜਾ ਸ਼ਾਂਤਨੁ ਦਾ ਪੁਤ੍ਰ, ਜੋ ਭੀਸਮ ਦਾ ਮਤੇਰਾ ਭਾਈ ਸੀ.


ਕਾਵ੍ਯ ਅਨੁਸਾਰ ਇਸਤ੍ਰੀ ਦੀ ਇੱਕ ਜਾਤਿ. "ਨ੍ਰਿਤ੍ਯ ਗੀਤ ਕਵਿਤਾ ਰੁਚੈ ਅਚਲਚਿੱਤ ਚਲਦ੍ਰਿਸ੍ਟਿ, ਬਿਹਰਤ ਰਤਿ ਅਤਿ ਸੁਰਤ ਜਲ ਮੁਖ ਸੁਗੰਧ ਕੀ ਸ੍ਰਿਸ੍ਟਿ, ਵਿਰਲ ਲੋਮ ਤਨੁ ਮਦਨਗ੍ਰਿਹ ਭਾਵਤ ਸਕਲ ਸੁਵਾਸ, ਮਿਤ੍ਰਚਿੱਤ ਪ੍ਰਿਯ ਚਿਤ੍ਰਿਣੀ ਜਾਨਹੁ ਕੇਸ਼ਵਦਾਸ. (ਰਸਿਕਪ੍ਰਿਯਾ)