Meanings of Punjabi words starting from ਜ

ਭਾਈ ਸੰਤੋਖ ਸਿੰਘ ਜੀ ਨੇ ਗੁਰੁਪ੍ਰਤਾਪ ਸੂਰਯ ਦੀ ਬਾਰਵੀਂ ਰਾਸ਼ਿ ਦੇ ੩੫ ਵੇਂ ਅੰਸ਼ੁ ਵਿੱਚ ਲਿਖਿਆ ਹੈ ਕਿ ਗੁਰੂ ਤੇਗਬਹਾਦੁਰ ਸਾਹਿਬ ਜੀਂਦ ਤੋਂ ਚਲਕੇ ਜਾਨਪੁਰੇ ਵਿਰਾਜੇ ਹਨ. ਇਹ ਪਿੰਡ ਬਾਂਗਰ ਵਿੱਚ ਹੈ. ਅਰ ਇੱਥੋਂ ਆਗਰੇ ਨੂੰ ਗਏ ਹਨ.#"ਜਾਨਪੁਰੇ ਇੱਕ ਹੈ ਗੁਰੁਥਾਨਾ।ਤਹਾਂ ਕਰਨ ਡੇਰਾ ਹਮ ਜਾਨਾ। xxx#ਨਗਰ ਆਗਰੇ ਮਾਰਗ ਜੌਨ।#ਕਰਕੈ ਸੇਧ ਚਲੇ ਗੁਰੁ ਤੌਨ."


ਦੇਖੋ, ਜਾਨਿਬ.


ਵਿ- ਯਾਨ (ਸਵਾਰੀ) ਵਾਹੁਣ ਵਾਲਾ. ਰਥ, ਘੋੜੇ ਆਦਿ ਦੇ ਹੱਕਣ ਵਾਲਾ. "ਕੋਊ ਜਾਨਬਾਹੰ." (ਗ੍ਯਾਨ) ੨. ਆਜਾਨੁਬਾਹੁ ਦਾ ਸੰਖੇਪ. ਦੇਖੋ, ਆਜਾਨੁਬਾਹੁ.


ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਸਵਾਰੀ ਦਾ ਖ਼ਾਸ ਘੋੜਾ. ਦੇਖੋ, ਗੁਲਬਾਗ। ੨. ਖ਼ਾਲਸਾ, ਸਵਾਰੀ ਦੇ ਘੋੜੇ ਨੂੰ ਜਾਨਭਾਈ ਆਖਦਾ ਹੈ.


ਦੇਖੋ, ਮਰਾਲਜਾਨ.


ਫ਼ਾ. [جانماز] ਸੰਗ੍ਯਾ- ਮੁਸੁੱਲਾ. ਉਹ ਵਸਤ੍ਰ, ਜਿਸ ਨੂੰ ਵਿਛਾਕੇ ਨਮਾਜ਼ ਪੜ੍ਹੀਏ.


ਦੇਖੋ, ਮ੍ਰਿਗਜਾਨ.