Meanings of Punjabi words starting from ਪ

ਦੇਖੋ, ਪਰਜਾਲਨਾ.


ਕ੍ਰਿ- ਪ੍ਰਜ੍ਵਲਨ. ਜਲਾਉਣਾ. ਮਚਾਉਣਾ. ਭਾਂਬੜ ਬਾਲਣਾ. "ਬ੍ਰਹਮਅਗਨਿ ਸਹਜੇ ਪਰਜਾਲੀ." (ਭੈਰ ਕਬੀਰ) ੨. ਸਾੜਨਾ. "ਭਰਮ ਮੋਹ ਪਰਜਾਲਣਾ." (ਮਾਰੂ ਸੋਲਹੇ ਮਃ ੫) "ਗੁਰ ਕੈ ਸਬਦਿ ਪਰਜਾਲੀਐ." (ਵਾਰ ਗੂਜ ੧. ਮਃ ੩)


ਸੰ. ਪ੍ਰਜ੍ਵਲਿਤ ਕਰਨ ਦੀ ਸਾਮਗ੍ਰੀ. ਹਵਨ ਅਤੇ ਧੂਪ ਆਦਿ ਧੁਖਾਉਣ ਦੀ ਵਸਤੁ. "ਪੂਜਾ ਪ੍ਰੇਮ ਮਾਇਆ ਪਰਜਾਲਿ." (ਆਸਾ ਮਃ ੧) ੨. ਪ੍ਰਜ੍ਵਲਿਤ ਕਰਕੇ. ਮਚਾਕੇ। ੩. ਫੂਕਕੇ. ਸਾੜਕੇ.


ਦਗਧ ਕੀਤੇ. ਸਾੜੇ. ਭਸਮ ਹੋਏ. ਦੇਖੋ, ਪਰਜਲਨ. "ਬਹੁ ਚਿੰਤਾ ਪਰਜਾਲੇ." (ਸ੍ਰੀ ਮਃ ੩)