Meanings of Punjabi words starting from ਬ

ਜਿਲਾ ਹੁਸ਼ਿਆਰਪੁਰ, ਤਸੀਲ ਊਂਨਾ, ਥਾਣਾ ਨੂਰਪੁਰ ਦਾ ਇੱਕ ਪਿੰਡ. ਦਿਲਾਵਰਖਾਂ ਦੇ ਬੇਟੇ ਦ੍ਵਾਰਾ ਇਸ ਦੇ ਲੁੱਟੇ ਜਾਣ ਦਾ ਪ੍ਰਸੰਗ ਵਿਚਿਤ੍ਰ ਨਾਟਕ ਦੇ ਦਸਵੇਂ ਅਧ੍ਯਾਯ ਵਿੱਚ ਹੈ-#"ਤਵ ਬਲ ਇਹਾਂ ਨ ਪਰ ਸਕੇ ਬਰਵਾ ਹਨਾ ਰਿਸਾਇ, ਸਾਲਨ ਰਸ ਜਿਮ ਬਾਨੀਓ ਰੋਰਨ ਖਾਤ ਬਨਾਇ।" ੨. ਇੱਕ ਛੰਦ. ਲੱਛਣ- ਦੋ ਚਰਣ, ਪ੍ਰਤਿ ਚਰਣ ੧੯. ਮਾਤ੍ਰਾ. ੧੨- ੭ ਪੁਰ ਵਿਸ਼੍ਰਾਮ. ਇਸ ਦਾ ਨਾਮ "ਧ੍ਰੁਵ" ਅਤੇ "ਨੰਦਾ" ਭੀ ਹੈ.#ਉਦਾਹਰਣ-#ਭਈ ਨ ਕੀਰਤਿ ਜਿਨ ਕੀ, ਯਾ ਜਗ ਮਾਹਿ,#ਪ੍ਰਾਣ ਚਲਤ ਹੈਂ ਯਦ੍ਯਪਿ, ਜੀਵਤ ਨਾਹਿ.


ਦੇਖੋ, ਬਰਵਾ ੨.


ਦੇਖੋ, ਬਰਲ ੨.


ਦੇਖੋ, ਬਰਲ ੧.


ਦੇਖੋ, ਬਰਰਾਨਾ. "ਨੈਨੀ ਨੀਦ ਸੁਪਨ ਬਰੜਾਇਓ." (ਗਉ ਥਿਤੀ ਮਃ ੫) "ਸੁਪਨੇ ਹੂ ਬਰੜਾਇਕੈ ਜਿਹ ਮੁਖਿ ਨਿਕਸੈ ਰਾਮ." (ਸ. ਕਬੀਰ)


ਵਿ- ਵਡਾ. ਬੜਾ। ੨. ਉੱਤਮ. ਸ਼੍ਰੇਸ੍ਠ "ਸੁੰਨਤੁ ਸੀਲੁਬੰਧਾਨਿ ਬਰਾ." (ਮਾਰੂ ਸੋਲਹੇ ਮਃ ੫) ੩. ਸੰਗ੍ਯਾ- ਬੜਾ. ਵੜਾ. ਮਹਾਂ ਦੀ ਪੀਠੀ ਦੀ ਘੀ ਅਥਵਾ ਤੇਲ ਵਿੱਚ ਪਕਾਈ ਟਿੱਕੀ. "ਪੋਏ ਸੀਖ ਬਰਾ ਭਟਿਯਾਰੇ." (ਚਰਿਤ੍ਰ ੪੦੫) "ਸੂਖਮ ਓਦਨ ਬਰੇ ਪਕੌਰੇ." (ਗੁਪ੍ਰਸੂ) ੪. ਬੱਲਾ. ਸ਼ਹਤੀਰ. "ਛਾਨ ਕੇ ਬਾਂਧਸ ਬਰੇ ਬਨਾਇ." (ਚਰਿਤ੍ਰ ੩੭) ੫. ਫ਼ਾ. [برائے] ਬਰਾਯ. ਕ੍ਰਿ. ਵਿ- ਵਾਸਤੇ. ਲਿਯੇ. "ਬਰਾ ਖੁਦਾਈ ਸਚ ਚਉ." (ਮਃ ੧. ਬੰਨੋ)


ਦੇਖੋ, ਬਰਾ ੫.