Meanings of Punjabi words starting from ਭ

ਸੰਗ੍ਯਾ- ਭ੍ਰਮ। ੨. ਧੋਖਾ. "ਭਰਮ ਭੁਲਾਵਾ ਵਿਚਹੁ ਜਾਇ." (ਸ੍ਰੀ ਕਬੀਰ)


ਭੁੱਲਕੇ. "ਭੁਲਿ ਭੁਲਿ ਪਛੋਤਾਣੀ." (ਤੁਖਾ ਮਃ ੧)


ਭੁੱਲਣ ਤੋਂ ਭੂਲਨੇ ਸੇ. "ਪਰਮੇਸਰੁ ਤੇ ਭੁਲਿਆਂ ਵਿਆਪਨਿ ਸਭੇ ਰੋਗ." (ਮਾਝ ਬਾਰਹਮਾਹਾ)


ਸੰਗ੍ਯਾ- ਭ੍ਰਮ। ੨. ਚੂਕ. ਭੁੱਲ। ੩. ਧੋਖਾ.


ਸੰ. ਸੰਗ੍ਯਾ- ਜਗਤ. ਸੰਸਾਰ। ੨. ਭੂਗੋਲ। ੩. ਆਕਾਸ਼. ਖਗੋਲ। ੪. ਚੌਦਾਂ ਸੰਖ੍ਯਾਬੋਧਕ, ਕਿਉਂਕਿ ਭੁਵਨ (ਲੋਕ) ਚੌਦਾਂ ਲਿਖੇ ਹਨ.