Meanings of Punjabi words starting from ਮ

ਅ਼. [مناہی] ਮਨਹੀ ਦਾ ਬਹੁਵਚਨ. ਵਿਵਰਜਿਤ ਵਸਤੂਆਂ. ਨਿਸੇਧ ਕੀਤੀਆਂ ਬਾਤਾਂ। ੨. ਗੁਨਾਹ. ਪਾਪ.


ਸੰ. मनाक्. ਵਿ- ਥੋੜਾ. ਤਨਿਕ। ੨. ਸੁਸਤ। ੩. ਕ੍ਰਿ. ਵਿ- ਧੀਰੇ. ਸ਼ਨੇ. ਸ਼ਨੇ.


ਸੰ. मन्दाक्षः ਵਿ- ਮੰਦ ਅਕ੍ਸ਼ਿ (ਅੱਖ) ਵਾਲਾ, ਜਿਸ ਨੂੰ ਘੱਟ ਨਜਰ ਆਉਂਦਾ ਹੈ.


ਅ਼. [منات] ਸੰਗ੍ਯਾ- ਇੱਕ ਸੇਰ ਤੋਲ. ਸੇਰ ਭਰ ਵਜ਼ਨ। ੨. ਪੁਰਾਣੇ ਮੱਕਾ ਨਿਵਾਸੀਆਂ ਦੇ ਤਿੰਨ ਪੂਜ੍ਯ ਬੂਤਾਂ ਵਿੱਚੋਂ ਇੱਕ ਬੁਤ, ਜਿਸ ਦੇ ਟੁਕੜੇ ਹੁਣ ਕਾਬੇ ਵਿੱਚ ਲੱਗੇ ਹੋਏ ਹਨ. ਤਿੰਨ ਬੁਤ ਇਹ ਸਨ ਮਨਾਤ, ਅੱਲਾਤ, ਉੱਜ਼ਾ.


ਅ਼. [منادی] ਅਥਵਾ ਮੁਨਾਦੀ. ਸੰਗ੍ਯਾ- ਨਿਦਾ (ਪੁਕਾਰਣ) ਦੀ ਕ੍ਰਿਯਾ ਕਰਨ ਵਾਲਾ. ਢੰਡੋਰਾ ਦੇਣ ਵਾਲਾ। ੨. ਭਾਵ- ਢੰਡੋਰਾ।


ਸੰ. ਮਾਨਾਰ੍‍ਹ. ਵਿ- ਸਨਮਾਨ ਯੋਗ੍ਯ. ਆਦਰ ਲਾਇਕ। ੨. ਅ਼. [منار] ਸੰਗ੍ਯਾ- ਨੂਰ (ਪ੍ਰਕਾਸ਼) ਦੀ ਥਾਂ. ਉਹ ਉੱਚਾ ਬੁਰਜ, ਜਿਸ ਪੁਰ ਜਹਾਜਾਂ ਨੂੰ ਰਾਹ ਦੱਸਣ ਲਈ ਰੌਸ਼ਨੀ ਹੋਵੇ. Lighthouse। ੩. ਦੇਖੋ, ਮਨਾਰਿ ੨.


ਮਾਨ ਕਰਕੇ. ਮਾਨ੍ਯ ਭਾਵ ਕਰਕੇ. ਉਪਾਸਕੇ. ਪੂਜਕੇ. "ਗੁਰ ਮਨਾਰਿ ਪ੍ਰਿਅ ਦਇਆਰਿ ਸਿਉ ਰੰਗੁ ਕੀਆ." (ਮਲਾ ਪੜਤਾਲ ਮਃ ੫) ੨. ਗੁਰੁ ਮਨਾਰੇ ਪ੍ਰਿਯ ਦਯਾਰ. ਪ੍ਰੀਤਮ ਦੀ ਦਯਾਰ (ਵਲਾਇਤ) ਦੇ ਮੀਨਾਰ (ਲਾਈਟਹਾਊਸ- Lighthouse) ਗੁਰੂ ਨਾਲ ਪ੍ਰੇਮ ਕੀਤਾ. ਗੁਰਬਾਣੀ ਵਿੱਚ ਸਿਆਰੀ ਇਜ਼ਾਫ਼ਤ ਦਾ ਅਰਥ ਭੀ ਦਿੰਦੀ ਹੈ, ਜਿਵੇਂ- "ਯਕ ਅਰਜ ਗੁਫਤਮ ਪੇਸਿ ਤੋ." (ਤਿਲੰ ਮਃ ੫)


ਦੇਖੋ, ਤਨਾਲ। ੨. ਇੱਕ ਪ੍ਰਕਾਰ ਦਾ ਪਹਾੜੀ ਮੁਰਗਾ. Pheasant