Meanings of Punjabi words starting from ਰ

ਸਰਵ. ਭਵਦੀਯ. ਆਪ ਦਾ, ਦੀ. ਤੁਹਾਡੀ, ਡਾ. "ਅਬ ਰਾਵਰ ਕੇ ਸਮੇ ਮੇ." (ਗੁਪ੍ਰਸੂ) ਦੇਖੋ, ਅੰ. your.


ਵਿ- ਰਾਵ (ਸ਼ੋਰ) ਕਰਨ ਵਾਲਾ। ੨. ਸੰਗ੍ਯਾ- ਯੋਗੀ, ਜੋ ਅਲਖ ਅਲਖ ਦੀ ਧੁਨਿ ਕਰਕੇ ਭਿਖ੍ਯਾ ਮੰਗਦਾ ਹੈ. "ਬਾਰਹ ਮਹਿ ਰਾਵਲ ਖਪਿ ਜਾਵਹਿ." (ਪ੍ਰਭਾ ਮਃ ੧) ਦੇਖੋ, ਬਾਰਹ ੨। ੩. ਯੋਗੀਆਂ ਦਾ ਇੱਕ ਖ਼ਾਸ਼ ਫਿਰਕਾ, ਜਿਸ ਵਿੱਚ ਮੁਸਲਮਾਨ ਅਤੇ ਹਿੰਦੂ ਦੋਵੇਂ ਹੁੰਦੇ ਹਨ. ਇਸ ਦੀ ਜੜ ਫ਼ਾਰਸੀ ਸ਼ਬਦ "ਰਾਵਿੰਦਹ" (ਮੁਸਾਫ਼ਿਰ) ਆਖਦੇ ਹਨ. ਇਹ ਕਥਾ ਪ੍ਰਚਲਿਤ ਹੈ ਕਿ ਜਦ ਹੀਰ ਦੇ ਵਿਯੋਗ ਵਿੱਚ ਰਾਂਝਾ ਬਾਲਾਨਾਥ ਦਾ ਚੇਲਾ ਹੋਇਆ. ਉਸ ਤੋਂ ਰਾਵਲ ਫਿਰਕਾ ਚੱਲਿਆ। ੪. ਚੌਕੀਦਾਰ ਚੋਰਮਾਰ, ਜੋ ਰਾਤ ਨੂੰ ਸ਼ੋਰ ਮਚਾਕੇ ਲੋਕਾਂ ਨੂੰ ਜਗਾਉਂਦਾ ਰਹਿਂਦਾ ਹੈ. "ਪਕੜਿ ਚਲਾਇਆ ਰਾਵਲੇ." (ਭਾਗੁ) ਮੁਜਰਮ ਨੂੰ ਫੜਕੇ ਚੌਕੀਦਾਰ ਨੇ ਚਲਾਨ ਕੀਤਾ। ੫. ਰਾਜਪੂਤਾਂ ਦੀ ਸੰਗ੍ਯਾ, ਜਿਸ ਦਾ ਮੂਲ "ਰਾਜਕੁਲ" ਹੈ। ੬. ਬਦਰੀਨਾਥ ਮੰਦਿਰ ਦੇ ਵੱਡੇ ਪੁਜਾਰੀ ਦੀ ਪਦਵੀ। ੭. ਭੀਲਾਂ ਦਾ ਪ੍ਰਰੋਹਿਤ, ਜੋ ਮ੍ਰਿਤਸੰਸਕਾਰ ਕਰਵਾਉਂਦਾ ਹੈ.


ਸੰਗ੍ਯਾ- ਰਵਾਲ. ਰਜ. ਧੂਲਿ. "ਉਡਿ ਉਡਿ ਰਾਵਾ ਝਾਟੈ ਪਾਇ." (ਵਾਰ ਆਸਾ)


ਰਮਣ ਕਰਸੀ. "ਗੁਰਸਬਦਿ ਵਿਗਾਸੀ, ਸਹੁ ਰਾਵਾਸੀ." (ਧਨਾ ਛੰਤ ਮਃ ੧) ੨. ਰਥ (ਉੱਚਾਰਣ) ਕਰਸੀ.


ਰਵਣ (ਉੱਚਾਰਣ) ਕਰਾਉਂਦਾ ਹੈ। ੨. ਰਮਣ ਕਰਾਉਂਦਾ ਹੈ.


ਸੰਗ੍ਯਾ- ਰਵਾਲ. ਰਜ. ਰੇਣੁ. ਧੂੜਿ. ਧੂਲਿ. "ਤੇਰਿਆ ਸੰਤਹ ਕੀ ਰਾਵਾਰ." (ਸਾਰ ਮਃ ੫)


ਦੇਖੋ, ਰਾਵੀ.


ਰਮਣ ਕੀਤਾ. ਭੋਗੀ. "ਪਿਰਿ ਰਾਵਿਅੜੀ ਸਬਦਿ ਰਲੀ." (ਸੂਹੀ ਛੰਤ ਮਃ ੧)