Meanings of Punjabi words starting from ਸ

ਅ਼. [سبت] ਹੀ- Shabbath. L. Sabbatum. ਫ੍ਰ- Shabath. ਸੰਗ੍ਯਾ- ਵਿਸ਼੍ਰਾਮ (ਆਰਾਮ) ਕਰਨਾ. ਛੁੱਟੀ ਮਨਾਉਣੀ। ੨. ਯਹੂਦੀਆਂ ਦੇ ਨਿਸ਼ਚੇ ਅਨੁਸਾਰ ਸ਼ਨਿਸ਼ਚਰ (ਛਨਿੱਛਰ) ਦਾ ਦਿਨ. ਬਾਈਬਲ ਅਨੁਸਾਰ ਇਸ ਦਿਨ ਖ਼ੁਦਾ ਨੇ ਦੁਨੀਆ ਬਣਾਕੇ ਆਰਾਮ ਕੀਤਾ ਹੈ। ੩. ਈਸਾਈ ਐਤਵਾਰ ਨੂੰ ਸਬਤ ਮੰਨਦੇ ਹਨ. ਦੇਖੋ, ਸ੍ਰਿਸ੍ਟਿਰਚਨਾ ਅਤੇ ਮੂਸਾ.


ਸੰ. शब्द ਸ਼ਬ੍‌ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍‌ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ.


ਸੰ. शब्दातीत. ਸ਼ਬ੍‌ਦਾਤੀਤ. ਵਿ- ਸ਼ਬਦ ਤੋਂ ਪਰੇ. ਜੋ ਬਾਣੀ ਦ੍ਵਾਵਾਰਾ ਕਥਨ ਨਾ ਕੀਤਾ ਜਾ ਸਕੇ.


ਸ਼ਬ੍‌ਦ ਦੀ ਉਹ ਸਾਮਰਥ੍ਯ, ਜਿਸਤੋਂ ਅਰਥ ਭਾਨ ਹੁੰਦਾ ਹੈ. ਦੇਖੋ, ਵ੍ਰਿੱਤਿ ੪.


ਸੰਗ੍ਯਾ- ਵੈਰੀ ਦੇ ਸ਼ਬਦ ਵਾਲੀ, ਸੈਨਾ. ਜਿਸ ਵਿੱਚ ਸ਼ਤ੍ਰੁ ਦਾ ਸ਼ੋਰ ਹੈ. (ਸਨਾਮਾ)


ਸ਼ਬਦ (ਗ੍ਯਾਨ) ਸੰਪੰਨ. ਜਿਸਨੇ ਗ੍ਯਾਨ ਸਿੱਧ ਕੀਤਾ ਹੈ. "ਗੁਰੁ ਕਰੁ ਸਬਦ ਸਪੁੰਨ ਅਘਨ ਕਟਹਿ ਸਭਿ ਤੇਰੇ." (ਸਵੈਯੇ ਮਃ ੪. ਕੇ)


ਸੰਗ੍ਯਾ- ਸਤਿਗੁਰੂ, ਜੋ ਗ੍ਯਾਨ ਦਾ ਸਮੁੰਦਰ ਹੈ। ੩. ਸ਼੍ਰੀ ਗੁਰੂ ਨਾਨਕ ਦੇਵ. "ਦੁਰਤ ਨਿਵਾਰਣ ਸਬਦਸਰੇ." (ਸਵੈਯੇ ਮਃ ੧. ਕੇ)


ਸੰ. शब्दशास्त्र ਸੰਗ੍ਯਾ- ਵ੍ਯਾਕਰਣ. ਉਹ ਸ਼ਾਸਤ੍ਰ, ਜਿਸਤੋ ਸ਼ਬਦਾਂ ਦਾ ਸ਼ੁੱਧ ਸਰੂਪ ਅਤੇ ਵਰਤਣਾ ਜਾਣਿਆ ਜਾਵੇ.