Meanings of Punjabi words starting from ਕ

ਵਿ- ਕਰੜਾ. ਕਠੋਰ। ੨. ਰੁੱਖਾ. ਬੇਲਿਹਾਜ. "ਕਰਰੋ ਧਰਮਰਾਇਆ." (ਸੂਹੀ ਮਃ ੫. ਪੜਤਾਲ)


ਸਿੰਧੀ. ਧੁਨਿ. ਸ਼ਬਦ. "ਕਹਨ ਕਹਾਵਨ ਇਹੁ ਕੀਰਤਿ ਕਰਲਾ." (ਸ੍ਰੀ ਮਃ ੫) ੨. ਮਾਰਗ. ਰਸਤਾ. "ਸਾਹਿਬ ਕਾ ਫੁਰਮਾਣ ਹੋਇ ਉਠੀ ਕਰਲੈ ਪਾਹਿ" (ਵਾਰ ਸਾਰ ਮਃ ੨) ੩. ਪਹਾ- ਤਮਾਸ਼ਾ। ੪. ਨ੍ਰਿਤ੍ਯ. ਨਾਚ.


ਕ੍ਰਿ- ਕਰ (ਮਹਿਸੂਲ- ਟੈਕ੍‌ਸ) ਲਾਉਣਾ। ੨. ਕਾਰੁਨ੍ਯਪ੍ਰਲਾਪ ਕਰਨਾ. ਦੇਖੋ, ਕਰਲਾਪ ਅਤੇ ਕੁਰਲਾਉਣਾ. "ਮਾਰ ਪਈ ਕਰਲਾਣੇ." (ਆਸਾ ਮਃ ੧)


ਸੰ. ਕਾਰੁਣ੍ਯਪ੍ਰਲਾਪ. ਸੰਗ੍ਯਾ- ਦੁਖ ਭਰੀ ਪੁਕਾਰ. ਐਸਾ ਵਿਲਾਪ, ਜਿਸ ਨੂੰ ਸੁਣਕੇ ਕ੍ਰਿਪਾ ਆ ਜਾਵੇ.


ਇਹ ਸ਼ਬਦ ਕਰਮ (ਕਦਮ- ਡਿੰਘ) ਲਈ ਆਇਆ ਹੈ, ਯਥਾ- "ਦੁਇ ਕਰਵਾਂ ਕਰ ਤਿੰਨ ਲੋਅ." (ਭਾਗੁ) ੨. ਅੰ. Curve. ਮੋੜ. ਵਿੰਗ. ਖ਼ਮ.